ਇੰਪਰੂਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ ਦਮਨਦੀਪ ਨੇ ਸੰਭਾਲਿਆਂ ਅਹੁਦਾ - Counselor
🎬 Watch Now: Feature Video
ਅੰਮ੍ਰਿਤਸਰ: ਇੰਪੂਰਵਮੈਂਟ ਟਰੱਸਟ (Improvement Trust) ਦੇ ਨਵੇਂ ਚੇਅਰਮੈਨ (Chairman) ਵਜੋ ਦਮਨਦੀਪ ਸਿੰਘ ਉਪਲ (Damandeep Singh Uppal) ਨੇ ਅਹੁਦਾ ਸੰਭਾਲ ਲਿਆ ਹੈ। ਪਿਛਲੇ ਦਿਨੀਂ ਅੰਮ੍ਰਿਤਸਰ (Amritsar) ਫੇਰੀ ਦੌਰਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਦੀ ਹਾਜ਼ਰੀ ਵਿੱਚ ਦਮਨਦੀਪ ਸਿੰਘ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ। ਇੰਪੂਰਵਮੈਂਟ ਟਰੱਸਟ ਦੇ ਪਹਿਲਾਂ ਦਿਨੇਸ਼ ਬੱਸੀ (Dinesh Bassi) ਚੇਅਰਮੈਨ ਹੁੰਦੇ ਸਨ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਚੇਅਰਮੈਨ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ ਸੀ। ਦਮਨਦੀਪ ਸਿੰਘ ਉਪਲ ਵਾਰਡ ਨੰਬਰ 26 ਤੋਂ ਕੌਂਸਲਰ (Counselor) ਹਨ।