ਸਰਕਾਰੀ ਅਦਾਰਿਆਂ ਨੂੰ ਸਿਆਸੀ ਪ੍ਰੋਗਰਾਮ ਲਈ ਇਸਤੇਮਾਲ ਕਰਨਾ ਸਹੀ ਨਹੀਂ- ਚੀਮਾ - ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ
🎬 Watch Now: Feature Video
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਲੁਧਿਆਣਾ ਵਿਖੇ ਇੱਕ ਲੜਕੀਆਂ ਦੇ ਸਰਕਾਰੀ ਸਕੂਲ ਚ ਕਾਂਗਰਸ ਵੱਲੋਂ ਰੱਖੇ ਗਏ ਪ੍ਰੋਗਰਾਮ ਦੀ ਸਖਤ ਨਿੰਦਾ ਕੀਤੀ। ਕਿਉਂਕਿ ਅਕਾਦਮੀ ਵਾਤਾਵਰਣ ਨੂੰ ਖਰਾਬ ਕਰਨਾ ਅਤੇ ਸਰਕਾਰੀ ਅਦਾਰਿਆਂ ਨੂੰ ਪਾਰਟੀ ਦੇ ਇਲੈਕਸ਼ਨ ਲਈ ਇਸਤੇਮਾਲ ਕਰਨਾ ਸਹੀ ਨਹੀਂ ਹੈ। ਇਹ ਬਿਲਕੁੱਲ ਵੀ ਜਾਇਜ਼ ਨਹੀਂ ਹੈ। ਕਾਂਗਰਸ ਪਾਰਟੀ ਨੂੰ ਇਸ ਚੀਜ਼ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿ ਆਪਣੇ ਕਿਸੇ ਵੀ ਸਿਆਸੀ ਪ੍ਰੋਗਰਾਮ ਦੇ ਲਈ ਬਹੁਤ ਸਾਰੀ ਥਾਵਾਂ ਹਨ। ਇਸ ਲਈ ਉਹ ਸਰਕਾਰੀ ਕਾਲਜਾਂ ਦਾ ਮਾਹੌਲ ਖਰਾਬ ਨਾ ਕਰਨ।