ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਮੌਤ ਦਰ ਦੇਸ਼ ਭਰ 'ਚ ਦੂਜੇ ਸਥਾਨ 'ਤੇ - Fatehgarh Sahib
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਕੋਰੋਨਾ ਦੇ ਨਾਲ ਮੌਤਾਂ ਦੇ ਮਾਮਲੇ 'ਚ ਇਹ ਜ਼ਿਲ੍ਹਾ ਦੇਸ਼ ਭਰ 'ਚ ਦੂਜੇ ਨੰਬਰ 'ਤੇ ਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਸਿਵਲ ਸਰਜਨ ਨੇ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਇੱਕ ਛੋਟਾ ਜ਼ਿਲ੍ਹਾ ਹੈ ਤੇ ਵੱਧਦਾ ਮੌਤ ਦਰ ਇੱਕ ਚਿੰਤਾ ਦਾ ਵਿਸ਼ਾ ਹੈ।ਮੰਡੀ ਗੋਬਿੰਦਗੜ੍ਹ 'ਚ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ ਤੇ ਮੌਤ ਦਰ ਵੀ। ਉਨ੍ਹਾਂ ਇਸ ਵੱਧਦੇ ਮੌਤ ਦਰ ਦਾ ਕਾਰਨ ਪ੍ਰਦੂਸ਼ਣ ਦੱਸਿਆ ਹੈ। ਸੂਬਾ ਸਰਕਾਰ ਦੀ ਨਲਾਇਕੀ ਤੋਂ ਪਰਦਾ ਹਟਾਉਂਦੇ ਸਥਾਨਕ ਲੋਕਾਂ ਦਾ ਕਹਿਣਾ ਸੀ ਜ਼ਿਲ੍ਹੇ ਦੀ ਆਬਾਦੀ 9 ਲੱਖ ਹੈ ਤੇ ਜ਼ਿਲ੍ਹੇ 'ਚ ਸਿਰਫ਼ 2 ਵੈਂਟੀਲੇਟਰ ਉਪਲੱਬਧ ਹੈ। ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਿਹਾ ਹੈ।