ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈਕੇ ਛਿੜਿਆ ਵਿਵਾਦ - ਲੋਕਾਂ ਦੀ ਵਿਰੋਧਤਾ ਦਾ ਸਾਹਮਣਾ
🎬 Watch Now: Feature Video
ਫਿਰੋਜ਼ਪੁਰ: ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਜਾਮਾ ਰਖੱਈਆਂ ਹਿਠਾੜ੍ਹ 'ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈਕੇ ਵਿਵਾਦ ਛਿੜ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀ ਗ੍ਰੰਥੀ ਸਿੰਘ ਦੀ ਹਾਮਇਤ 'ਚ ਖੜੇ ਹੋ ਗਏ। ਦਰਅਸਲ ਕੁਝ ਲੋਕਾਂ ਵਲੋਂ ਗ੍ਰੰਥੀ ਸਿੰਘ ਦੀ ਸ਼ਿਕਾਇਤ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੂੰ ਕੀਤੀ ਸੀ, ਕਿ ਗ੍ਰੰਥੀ ਸਿੰਘ ਵਲੋਂ ਧਾਗੇ ਤਵੀਤ ਕੀਤੇ ਜਾਂਦੇ ਹਨ। ਜਿਸ 'ਤੇ ਕਾਰਵਾਈ ਕਰਨ ਆਏ ਫੈਡਰੇਸ਼ਨ ਦੇ ਮੈਂਬਰਾਂ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਮਾਹੌਲ ਤਣਾਅਪੂਰਨ ਬਣ ਗਿਆ, ਜਿਸ ਨੂੰ ਦੇਖਦਿਆਂ ਪੁਲਿਸ ਵੀ ਮੌਕੇ 'ਤੇ ਪਹੁੰਚੀ।