ਵੇਰਕਾ ਨੇ ਕੀਤਾ ਦਾਅਵਾ ਬਾਦਲਾਂ ਦਾ ਢਾਵਾਂਗੇ ਕਿਲਾ - PunjabBypoll election2019news
🎬 Watch Now: Feature Video
ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਦੇ ਨਾਲ ਪੰਜਾਬ ਦੇ ਵਿੱਚ ਵੀ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ 4 ਦੀਆਂ ਚਾਰੇ ਸੀਟਾਂ ਵੱਡੇ ਫ਼ਰਕ ਨਾਲ ਜਿੱਤੇਗੀ। ਇਸ ਮੌਕੇ ਵੇਰਕਾ ਨੇ ਕਿਹਾ ਬਾਦਲ ਪਰਿਵਾਰ ਦੇ ਗੜ੍ਹ ਜਲਾਲਾਬਾਦ 'ਤੇ ਵੀ ਕਾਂਗਰਸ ਫ਼ਤਿਹ ਹਾਸਲ ਕਰਨ ਜਾ ਰਹੀ ਹੈ। ਵੇਰਕਾ ਨੇ ਕੇਂਦਰ ਸਰਕਾਰ ਦੀਆਂ ਨੀਤਿਆਂ 'ਤੇ ਵੀ ਨਿਸ਼ਾਨੇ ਵਿੰਨ੍ਹੇ।