ਨਿਗਮ ਚੋਣਾਂ 'ਚ ਹਾਰ ਦੇ ਡਰੋਂ ਨਾਮਜ਼ਦਗੀਆਂ ਨਹੀਂ ਭਰਨ ਦੇ ਰਹੀ ਕਾਂਗਰਸ: ਸੁਖਬੀਰ ਬਾਦਲ - ਹਾਰ ਦਾ ਡਰ
🎬 Watch Now: Feature Video
ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਖ਼ਮੀ ਹੋਏ ਵਰਕਰਾਂ ਦਾ ਹਾਲ ਜਾਨਣ ਲਈ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਪੁੱਜੇ। ਇਹ ਵਰਕਰ ਬੀਤੇ ਦਿਨੀਂ ਜਲਾਲਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਉਪਰ ਹੋਏ ਹਮਲੇ ਦੌਰਾਨ ਜ਼ਖ਼ਮੀ ਹੋਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਦੋਹਾਂ ਵਰਕਰਾਂ ਦਾ ਹਾਲ ਜਾਣਿਆ ਤੇ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਹਾਰ ਦੇ ਡਰ ਤੋਂ ਕਾਂਗਰਸ ਬੁਖਲਾ ਗਈ ਹੈ ਤੇ ਇਸ ਲਈ ਉਹ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਨਹੀਂ ਦੇ ਰਹੀ।