ਰਾਏਕੋਟ 'ਚ ਚੋਰਾਂ ਨੇ ਕੱਪੜੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ - ਕੱਪੜਾ ਬਾਜ਼ਾਰ ਰਾਏਕੋਟ
🎬 Watch Now: Feature Video
ਲੁਧਿਆਣਾ: ਰਾਏਕੋਟ ਸ਼ਹਿਰ ਵਿੱਚ ਸੋਮਵਾਰ ਸਵੇਰੇ ਚੋਰਾਂ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਮਲਹੋਤਰਾ ਫੈਸ਼ਨ ਗੈਲਰੀ ਦਾ ਸ਼ਟਰ ਭੰਨ ਕੇ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਦੁਕਾਨਦਾਰ ਦੀਪਕ ਕੁਮਾਰ ਨੇ ਦੱਸਿਆ ਕਿ ਸਵੇਰੇ 6.45 ਵਜੇ ਕਰੀਬ ਗੁਆਂਢੀ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ 'ਤੇਰੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ', ਜਦੋਂ 'ਮੈ ਦੁਕਾਨ 'ਚ ਜਾ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰ ਸਮਾਨ ਖਿੱਲਰਿਆ ਪਿਆ ਸੀ ਅਤੇ ਕਈ ਰੈਕ ਖਾਲੀ ਸਨ, ਜਿਨ੍ਹਾਂ 'ਚੋਂ ਕੀਮਤੀ ਕੱਪੜੇ ਗਾਇਬ ਸਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਡੇਢ ਲੱਖ ਤੋਂ ਦੋ ਲੱਖ ਦੇ ਕਰੀਬ ਬਣਦੀ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਦੀ ਉਕਤ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।