ਕ੍ਰਿਸਮਿਸ ਮੌਕੇ ਬਿਸ਼ਪ ਐਂਜੀਲੋ ਗ੍ਰੇਸਿਅਸ ਨੇ ਦਿੱਤੀ ਵਧਾਈ - ਕ੍ਰਿਸਮਿਸ
🎬 Watch Now: Feature Video
ਵਿਸ਼ਵ ਭਰ ਵਿੱਚ ਸ਼ਾਂਤੀ ਦੇ ਪ੍ਰਤੀਤ ਪ੍ਰਭੂ ਈਸਾ ਮਸੀਹ ਦੇ ਜਨਮ ਦਿਵਸ ਦੇ ਮੌਕੇ 'ਤੇ ਸੰਦੇਸ਼ ਦਿੰਦੇ ਹੋਏ ਬਿਸ਼ਪ ਐਂਜੀਲੋ ਗ੍ਰੇਸਿਅਸ ਨੇ ਸਾਰੇ ਦੇਸ਼ ਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਅਸੀਮ ਸ਼ਾਂਤੀ ਤੇ ਖ਼ੁਸ਼ੀ ਦੀ ਦੁਆ ਕਰਦੇ ਹੋਏ ਆਮ ਲੋਕਾਂ ਨੂੰ ਕ੍ਰਿਸਮਸ ਦਾ ਤਿਉਹਾਰ ਗ਼ਰੀਬਾਂ ਨੂੰ ਵੀ ਆਪਣੇ ਨਾਲ ਲੈ ਕੇ ਮਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਰੀਬ ਵੀ ਸਾਡੇ ਸਮਾਜ ਦੇ ਅੰਗ ਹਨ ਅਤੇ ਸਾਡੇ ਭਰਾਵਾਂ ਸਮਾਨ ਸਨ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਕ੍ਰਿਸਮਿਸ ਦੀ ਖੁਸ਼ੀਆਂ ਨੂੰ ਸਾਂਝਾ ਕਰੀਏ। ਇਸ ਮੌਕੇ ਵੱਡੇ ਦਿਨ ਦੀ ਵਧਾਈ ਦਿੰਦੇ ਹੋਏ ਬਿਸ਼ਪ ਹਾਊਸ ਜਲੰਧਰ ਵਿੱਚ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦਲਾਂ ਦੇ ਲੋਕਾਂ ਦਾ ਤਾਂਤਾ ਵੀ ਲੱਗਿਆ ਹੋਇਆ ਹੈ।