ਧਧੂਮਧਾਮ ਨਾਲ ਮਨਾਇਆ ਕ੍ਰਿਸਮਿਸ ਦਾ ਤਿਉਹਾਰ - Lord Jesus Christ
🎬 Watch Now: Feature Video
ਫਰੀਦਕੋਟ: ਕੋਟਕਪੂਰਾ ਦੇ ਜਲਾਲੇਆਨਾ ਰੋਡ (Jalalayana Road of Kotkapura) ‘ਤੇ ਸਥਿਤ ਸੇਂਟ ਜੋਸੇਫ ਕੈਥਲਿਕ ਚਰਚ (St. Joseph's Catholic Church) ਵਿੱਚ ਕ੍ਰਿਸਮਿਸ ਦਾ ਤਿਉਹਾਰ (Christmas festivities) ਧੂਮਧਾਮ ਨਾਲ ਮਨਾਇਆ ਗਿਆ । ਕ੍ਰਿਸਮਿਸ ਦਾ ਤਿਉਹਾਰ ਮਦਰ ਮਰਿਅਮ ਦੀ ਅਰਦਾਸ (Mother Mary's Prayer) ਨਾਲ ਸ਼ੁਰੂ ਹੋਇਆ ਅਤੇ ਪ੍ਰਭੂ ਯੀਸ਼ੁ ਮਸੀਹ (Lord Jesus Christ) ਦੇ ਸਾਹਮਣੇ ਵਿਸ਼ਵ ਕਲਿਆਣ ਲਈ ਪ੍ਰਾਥਨਾ ਕੀਤੀ ਗਈ। ਇਸ ਮੌਕੇ ‘ਤੇ ਚਰਚ ਦੇ ਪ੍ਰਾਂਗਣ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਖੂਬਸੂਰਤ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਡਾਂਸ ਕੀਤਾ ਅਤੇ ਬੱਚੇ ਸਾਂਤਾ ਕਲਾਜ ਦੀ ਡਰੈਸ ਵਿੱਚ ਸਨ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਰੀਦਕੋਟ ਦਿਹਾਤੀ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਈਸਾਈ ਭਾਈਚਾਰੇ ਨੂੰ ਕ੍ਰਿਸਮਿਸ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆ।