ਪਤੰਗ ਲੁੱਟਣ ਸਮੇ ਟਰਾਂਸਫਾਰਮ ਦੀ ਲਪੇਟ ’ਚ ਆਉਣ ਕਾਰਨ ਬੱਚੇ ਦੀ ਮੌਤ - Child dies after being hit by power transformer
🎬 Watch Now: Feature Video
ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਗੁਰੂ ਨਾਨਕ ਪੁਰਾ ਇਲਾਕੇ ਦਾ ਹੈ ਜਿੱਥੇ ਦਰਦਨਾਕ ਹਾਦਸਾ ਹੋਇਆ ਹੈ। ਸ਼ਹਿਰ ਦੇ 14 ਸਾਲਾ ਬੱਚੇ ਦੀ ਟਰਾਂਸਫਾਰਮ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਗਈ ਹੈ। ਪਤੰਗ ਲੁੱਟਦਿਆਂ ਬੱਚੇ ਨਾਲ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇਸ ਦਰਦਨਾਕ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਬੱਚਾ ਅੱਗ ਵਿੱਚ ਸੜਦਾ ਵਿਖਾਈ ਦੇ ਰਿਹਾ ਹੈ। ਇਸਦੇ ਨਾਲ ਹੀ ਬੱਚੇ ਦੇ ਹੱਥ ਵਿੱਚ ਪਤੰਗ ਵੀ ਵਿਖਾਈ ਦੇ ਰਿਹਾ ਜਿਸਨੂੰ ਉਹ ਲੁੱਟਣ ਲਈ ਗਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਦੁਕਾਨ ਤੋਂ ਘਰ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਪਤੰਗ ਲੁੱਟਣ ਦੇ ਸਮੇ ਟਰਾਂਸਫਾਰਮ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈਕੇ ਪਰਿਵਾਰ ਵੱਲੋਂ ਥਾਣਾ ਕੋਟ ਖਾਲਸਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।