ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸ਼ਰਧਾਨੰਦ ਚੈਰੀਟੇਬਲ ਟਰੱਸਟ ਆਇਆ ਅੱਗੇ
ਪਠਾਨਕੋਟ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਲੱਗਾ ਹੋਇਆ ਹੈ। ਕਰਫਿਊ ਕਾਰਨ ਲੋਕਾਂ ਨੂੰ ਹੁਣ ਖਾਣ-ਪੀਣ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਸ਼ਾਹਪੁਰਕੰਡੀ ਆਸ਼ਰਮ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਹੈ। ਸ਼ਰਧਾਨੰਦ ਚੈਰੀਟੇਬਲ ਟਰੱਸਟ ਗ਼ਰੀਬਾਂ ਲਈ ਖਾਣਾ ਤਿਆਰ ਕਰਕੇ ਉਨ੍ਹਾਂ ਨੂੰ ਵੰਡ ਰਿਹਾ ਹੈ। ਸ਼ਰਧਾਨੰਦ ਚੈਰੀਟੇਬਲ ਟਰੱਸਟ ਦੇ ਮੁਖੀ ਸਵਾਮੀ ਦਯਾਨੰਦ ਮਹਾਰਾਜ ਨੇ ਦੱਸਿਆ ਕਿ ਜੇ ਉਨ੍ਹਾਂ ਦੇ ਇਸ ਉਪਰਾਲੇ ਨਾਲ ਕਿਸੇ ਦੀ ਭੁੱਖ ਸ਼ਾਂਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ 'ਚ ਖੁਸ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਜਿੱਥੇ-ਜਿੱਥੇ ਉਨ੍ਹਾਂ ਦੇ ਆਸ਼ਰਮ ਬਣੇ ਹੋਏ ਹਨ, ਉਹ ਸਾਰੇ ਆਸ਼ਰਮ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ। ਆਸ਼ਰਮ ਦੇ ਸੇਵਕ ਵੀ ਰੋਜ਼ਾਨਾ ਰਾਸ਼ਨ ਦਾ ਸਾਮਾਨ ਲਿਫ਼ਾਫ਼ਿਆਂ ਵਿੱਚ ਭਰਕੇ ਜ਼ਰੂਰਤਮੰਦ ਲੋਕਾਂ ਨੂੰ ਵੰਡ ਰਹੇ ਹਨ।
Last Updated : Mar 31, 2020, 7:52 PM IST