ETV Bharat / state

ਮੋਗਾ ਟਰੈਫਿਕ ਪੁਲਿਸ ਵੱਲੋਂ ਕੀਤਾ ਵੱਖਰਾ ਉਪਰਾਲਾ, ਦਿਵਾਲੀ ਨੂੰ ਲੈ ਕੇ ਵਾਹਨ ਚਾਲਕਾਂ ਨੂੰ ਵੰਡੇ ਗੁਲਾਬ ਦੇ ਫੁੱਲ - MOGA TRAFFIC POLICE

ਤਿਉਹਾਰਾਂ ਦੇ ਮੱਦਨਜ਼ਰ ਮੋਗਾ ਪੁਲਿਸ ਨੇ ਬਾਜ਼ਾਰ ਦੇ ਵਿੱਚ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੰਡ ਕੇ ਟਰੈਫਿਕ ਰੂਲਾਂ ਬਾਰੇ ਜਾਗਰੂਕ ਕੀਤਾ ਗਿਆ ਹੈ।

SPECIAL INITIATIVE OCCASION DIWALI
ਦਿਵਾਲੀ ਨੂੰ ਲੈ ਕੇ ਵਾਹਨ ਚਾਲਕਾਂ ਨੂੰ ਵੰਡੇ ਗੁਲਾਬ ਦੇ ਫੁੱਲ (ETV Bharat (ਪੱਤਰਕਾਰ , ਮੋਗਾ ))
author img

By ETV Bharat Punjabi Team

Published : Nov 1, 2024, 7:27 AM IST

ਮੋਗਾ: ਤਿਉਹਾਰਾਂ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੂਰੇ ਦੇਸ ਵਿੱਚ ਦਿਵਾਲੀ ਦੇ ਤਿਉਹਾਰ ਮੌਕੇ ਰੰਗ ਬਰੰਗੀਆਂ ਲਾਈਟਾਂ ਤੇ ਸਜਾਵਟਾਂ ਨਾਲ ਪੂਰਾ ਬਾਜ਼ਾਰ ਸਜਿਆ ਹੋਇਆ ਹੈ ਹਰ ਪਾਸੇ ਖੁਸ਼ੀ ਵਾਲਾ ਮਾਹੌਲ ਹੈ। ਉੱਥੇ ਹੀ ਮੋਗਾ ਟਰੈਫਿਕ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਮੋਗਾ ਪੁਲਿਸ ਨੇ ਬਾਜ਼ਾਰ ਦੇ ਵਿੱਚ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੰਡ ਕੇ ਟਰੈਫਿਕ ਰੂਲਾਂ ਬਾਰੇ ਜਾਗਰੂਕ ਕੀਤਾ ਗਿਆ ਹੈ।

ਦਿਵਾਲੀ ਨੂੰ ਲੈ ਕੇ ਵਾਹਨ ਚਾਲਕਾਂ ਨੂੰ ਵੰਡੇ ਗੁਲਾਬ ਦੇ ਫੁੱਲ (ETV Bharat (ਪੱਤਰਕਾਰ , ਮੋਗਾ ))

ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ

ਦੱਸ ਦਈਏ ਕਿ ਮੋਗਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਓਵਰ ਸਪੀਡ ਗੱਡੀ ਚਲਾਉਣ ਦੇ ਨਾਲ ਐਕਸੀਡੈਂਟ ਹੁੰਦਾ ਹੈ ਤੇ ਉਸਦੇ ਨਾਲ ਦਿਮਾਗ ਉੱਤੇ ਸੱਟ ਲੱਗਦੀ ਹੈ। ਇਸ ਕਰਕੇ ਹੈਲਮਟ ਪਾਉਣਾ ਬਹੁਤ ਜਰੂਰੀ ਹੈ। ਇਸ ਲਈ ਵੀ ਮੋਗਾ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਹੈਲਮਟ ਤੋਂ ਬਿਨਾਂ ਗੱਡੀ ਨਾ ਚਲਾਓ ਨਹੀਂ ਤਾਂ ਤੁਹਾਡਾ ਚਲਾਨ ਕੱਟਿਆ ਜਾਵੇਗਾ। ਜਿਹੜੇ ਲੋਕ ਬਿਨਾਂ ਸੀਟ ਬੈਲਟ ਤੋਂ ਗੱਡੀ ਚਲਾ ਰਹੇ ਹਨ, ਉਨ੍ਹਾਂ ਦੇ ਵੀ ਬਿਨਾਂ ਚਲਾਨ ਕੱਟੇ ਜਾਗਰੂਕ ਕੀਤਾ ਜਾ ਰਿਹਾ ਹੈ।

ਗੁਲਾਬ ਦਾ ਫੁੱਲ ਦੇ ਕੇ ਕਰ ਰਹੇ ਜਾਗਰੂਕ

ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਖੇਮ ਚੰਦ ਨੇ ਕਿਹਾ ਕਿ ਸਾਡੀ ਇਹੀ ਕੋਸ਼ਿਸ਼ ਹੈ ਕਿ ਕਿਸੇ ਦਾ ਚਲਾਨ ਨਾ ਕਰੀਏ ਕਿਸੇ ਨੂੰ ਦੁਖੀ ਨਾ ਕਰੀਏ ਸਾਰਿਆਂ ਨੂੰ ਦਿਵਾਲੀ ਦੀਆਂ ਸ਼ੁੱਭਕਾਮਨਾ ਦੇਈਏ। ਉਨ੍ਹਾਂ ਨੇ ਕਿਹਾ ਕਿ ਜੋ ਸਾਨੂੰ ਲੱਗਦਾ ਇਹ ਟਰੈਫਿਕ ਰੂਲਸ ਪਾਲਣਾ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਵੀ ਅਸੀਂ ਗੁਲਾਬ ਦਾ ਫੁੱਲ ਦੇ ਕੇ ਜਾਗਰੂਕ ਕਰ ਰਹੇ ਹਾਂ।

ਘਰੋਂ ਬਾਹਰ ਨਿਕਲਣ ਅਤੇ ਟੂ ਵੀਲਰਾਂ 'ਤੇ ਹੈਲਮਟ ਲਗਾ ਕੇ ਰੱਖਣ

ਟਰੈਫਿਕ ਇੰਚਾਰਜ ਖੇਮ ਚੰਦ ਨੇ ਕਿਹਾ ਕਿ ਲੋਕ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਲੈ ਕੇ ਘਰੋਂ ਬਾਹਰ ਨਿਕਲਣ ਅਤੇ ਟੂ ਵੀਲਰਾਂ 'ਤੇ ਹੈਲਮਟ ਲਗਾ ਕੇ ਰੱਖਣ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਟਰੈਫਿਕ ਇੰਚਾਰਜ ਖੇਮ ਚੰਦ ਨੇ ਲੋਕਾਂ ਨੂੰ ਕਿਹਾ ਕਿ ਗ੍ਰੀਨ ਦਿਵਾਲੀ ਮਨਾਓ ਤੇ ਦੀਵੇ ਜਗਾਓ ਆਪਣੇ ਘਰ ਪਰਮਾਤਮਾ ਦਾ ਸਿਮਰਨ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.