ਚਰਨਜੀਤ ਚੰਨੀ ਨੇ ਦੀਵਾਲੀ ਦੇ ਤੋਹਫ਼ੇ 'ਚ ਕੀਤੀ ਬਿਜਲੀ ਸਸਤੀ: ਫਤਿਹਜੰਗ ਬਾਜਵਾ
🎬 Watch Now: Feature Video
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਦੋਂ ਤੋਂ ਕੁਰਸੀ 'ਤੇ ਬੈਠੇ ਨੇ ਉਦੋਂ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਚੰਨੀ ਨੇ ਸ਼ੋਸ਼ਲ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਉਹ ਕਹਿ ਰਹੇ ਨੇ ਕਿ ਦੀਵਾਲੀ ਨੂੰ ਲੋਕਾਂ ਨੂੰ ਅਜਿਹਾ ਤੋਹਫ਼ਾ ਦੇਵਾਂਗੇ ਕਿ ਤੁਸੀਂ ਯਾਦ ਰੱਖੋਗੇ ਕਿ ਕੋਈ ਕੰਮ ਕੀਤਾ। ਜਿਸ 'ਤੇ ਵਿਧਾਇਕ ਫਤਿਹਜੰਗ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਹੈ ਕਿ ਚਰਨਜੀਤ ਚੰਨੀ ਵੱਲੋਂ ਦੀਵਾਲੀ ਤੋਹਫ਼ੇ ਵਿੱਚ ਬਿਜਲੀ ਸਬੰਧੀ ਰਾਹਤ ਦੇ ਸਕਦੇ ਹਨ। ਜਿਸ ਤਰ੍ਹਾਂ ਪੰਜਾਬ ਵਿੱਚ ਬਿਜਲੀ 6.70 ਪੈਸੇ ਯੂਨਿਟ ਹੈ, ਜਿਸ ਨੂੰ 3 ਰੁ ਤੱਕ ਕਰ ਸਕਦੇ ਹਨ। ਇਸ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਦੇ ਅਸਾਰ ਹਨ।