ਨਵਜੋਤ ਸਿੱਧੂ ਦਾ ਪੰਜਾਬ ਮਾਡਲ ਹੁਣ ਹੋਵੇਗਾ ਲਾਗੂ: ਚਰਨਜੀਤ ਚੰਨੀ - ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ
🎬 Watch Now: Feature Video
ਲੁਧਿਆਣਾ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਲੁਧਿਆਣਾ 'ਚ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਦਾ ਹੱਥ ਫੜ੍ਹ ਕੇ ਖੜਾ ਕਰਕੇ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਜਿਸ ਤੋਂ ਬਾਅਦ ਚਰਨਜੀਤ ਚੰਨੀ ਨੇ ਸੰਬੋਧਨ ਕਰਦਿਆ ਕਿਹਾ ਕਿ ਮੈਂ ਆਪਣੇ 'ਤੇ ਕਦੀਂ ਵੀ ਦਾਗ ਨਹੀ ਲੱਗਣ ਦੇਵਾਂਗਾ ਤੇ ਮੈਂ ਗਲਤ ਪੈਸਾ ਆਪਣੇ ਘਰ ਆਉਣ ਦੇਵਾਂਗਾ। ਮੇਰੇ ਮਾਂ ਬਾਪ ਅੱਜ ਖੁਸ਼ ਹੋ ਰਹੇ ਹੋਣਗੇ। ਇਹ ਵੱਡੀਆਂ-ਵੱਡੀਆਂ ਗੱਡੀਆਂ ਆਮ ਘਰਾਂ ਵਿੱਚ ਆਉਣਗਿਆ, ਨਵਜੋਤ ਸਿੱਧੂ ਦਾ ਮਾਡਲ ਹੁਣ ਲਾਗੂ ਹੋਵੇਗਾ ਤੇ ਸੁਨੀਲ ਜਾਖੜ ਨਾਲ ਮਿਲਕੇ ਸਾਰੇ ਕੰਮ ਕੀਤੇ ਜਾਣਗੇ। ਜਿਸ ਤਰ੍ਹਾਂ ਲੋਕਾਂ ਨੇ ਮੇਰੇ 111 ਦੇ ਕੰਮ ਦੇ ਦੇਖੇ ਹਨ, ਜੇ ਪਸੰਦ ਹਨ, ਤਾਂ ਸਾਨੂੰ ਇੱਕ ਹੋਰ ਮੌਕਾ ਜਰੂਰ ਦੇਵੋ, ਜਿਸ ਨਾਲ ਕੀ ਅਸੀ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।