'ਕੈਪਟਨ ਦਾ ਸ਼ਹੀਦ ਦੇ ਘਰ ਨਾ ਪਹੁੰਚਣਾ, ਨੌਜਵਾਨਾਂ ਦੀਆਂ ਸ਼ਹੀਦੀਆਂ ਨੂੰ ਅਣਗੋਲਿਆ ਕਰਨਾ' - village khawaspur
🎬 Watch Now: Feature Video
ਤਰਨਤਾਰਨ: ਪਿੰਡ ਖੁਵਾਸਪੁਰ ਦੇ ਸ਼ਹੀਦ ਹੋਏ ਸੁਖਬੀਰ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰਾਂ ਨਾਲ ਬਾਬਾ ਜਗਤਾਰ ਸਿੰਘ ਸ਼ਹੀਦਾ ਵਾਲੇ, ਬਾਬਾ ਪ੍ਰਗਟ ਸਿੰਘ ਨੇ ਉਨ੍ਹਾਂ ਦੇ ਘਰ ਪਹੁੰਚ ਅਫ਼ਸੋਸ ਪ੍ਰਗਟ ਕੀਤਾ ਅਤੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦਾ ਬੇਟਾ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਕੈਪਟਨ ਨੂੰ ਅਪੀਲ ਕੀਤੀ ਕੀ ਪੈਸਾ ਹੀ ਸਾਰਾ ਕੁੱਝ ਨਹੀਂ ਹੁੰਦਾ, ਸਗੋਂ ਕੈਪਟਨ ਸਾਬ੍ਹ ਨੂੰ ਇੱਕ ਵਾਰ ਜ਼ਰੂਰ ਆ ਕੇ ਪਰਿਵਾਰ ਦਾ ਹਾਲ-ਚਾਲ ਪੁੱਛਣਾ ਚਾਹੀਦਾ ਹੈ, ਕਿਉਂਕਿ ਹਲਕਾ ਵਿਧਾਇਕ ਅਤੇ ਐੱਮ.ਪੀ ਵੀ ਪਰਿਵਾਰ ਕੋਲ ਨਹੀਂ ਪਹੁੰਚੇ।