ਕੇਨਰਾ ਬੈਂਕ ਨੇ ਗ਼ਰੀਬ ਪਰਿਵਾਰਾਂ ਨੂੰ ਵੰਡੇ ਕੰਬਲ - canara Bank 115th anniversary
🎬 Watch Now: Feature Video
ਜਲੰਧਰ: ਕਸਬਾ ਫਿਲੌਰ ਵਿਖੇ ਕੇਨਰਾ ਬੈਂਕ ਨੇ ਆਪਣੀ 115ਵੀਂ ਵਰ੍ਹੇਗੰਢ ਮਨਾਉਂਦਿਆਂ ਗ਼ਰੀਬ ਪਰਿਵਾਰਾਂ ਨੂੰ ਕੰਬਲ ਵੰਡੇ। ਬੈਂਕ ਦੇ ਸੀਨੀਅਰ ਮੈਨੇਜਰ ਆਮੰਨਿਆ ਕੁਮਾਰ ਨੇ ਦੱਸਿਆ ਕਿ ਕੇਨਰਾ ਬੈਂਕ ਦੀ 115ਵੀਂ ਵਰ੍ਹੇਗੰਢ ਮਨਾਉਣ ਦੇ ਨਾਲ ਨਾਲ ਉਨ੍ਹਾਂ ਨੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ 25 ਗ਼ਰੀਬ ਪਰਿਵਾਰਾਂ ਨੂੰ ਕੰਬਲ ਦਿੱਤੇ ਹਨ। ਇਸ ਮੌਕੇ ਸ਼ਰੀਕ ਹੋਏ ਮੋਤੀਪੁਰ ਖ਼ਾਲਸਾ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਕਿਹਾ ਕਿ ਬੈਂਕ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਜਿਸਦੇ ਨਾਲ ਗ਼ਰੀਬ ਪਰਿਵਾਰਾਂ ਨੂੰ ਠੰਢ ਦੇ ਬਚਾਓ ਲਈ ਕੰਬਲ ਦਿੱਤੇ ਗਏ ਹਨ।