ਜਲੰਧਰ ਵਾਸੀਆਂ ਨੇ ਗ੍ਰੀਨ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
🎬 Watch Now: Feature Video
ਗ੍ਰੀਨ ਦੀਵਾਲੀ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਦੇ ਬੀਐੱਮਸੀ ਚੌਕ 'ਚ ਇੰਫੋਸਿਸ ਅਤੇ ਵਿਕਰਯ ਹੋੜ ਐਨਜੀਓ ਵੱਲੋਂ ਇੱਕ ਸਿਗਨੇਚਰ ਕੈਂਪੇਨ ਚਲਾਈ ਗਈ। ਇਸ ਵਿੱਚ ਰਾਹ ਗੁਜ਼ਰਦੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਤੋਂ ਦਸਤਖ਼ਤ ਲਏ ਗਏ ਅਤੇ ਲੋਕਾਂ ਨੇ ਇਹ ਯਕੀਨੀ ਬਣਾਇਆ ਕਿ ਉਹ ਦੀਵਾਲੀ ਉੱਤੇ ਪਟਾਕੇ ਨਹੀਂ ਚਲਾਉਣਗੇ, ਸਗੋਂ ਮਿਠਾਈ ਵੰਡ ਕੇ ਅਤੇ ਦੀਵਾਲੀ ਨੂੰ ਦੀਵੇ ਜਲਾ ਕੇ ਹੀ ਮਨਾਉਣਗੇ। ਇਸ ਮੌਕੇ ਜਲੰਧਰ ਦੇ ਡੀਸੀਪੀ ਅਮਰੀਕ ਸਿੰਘ ਪਵਾਰ ਵੀ ਉੱਥੇ ਮੌਜੂਦ ਰਹੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਗ੍ਰੀਨ ਅਤੇ ਸੇਫ਼ ਦੀਵਾਲੀ ਮਨਾਉਣੀ ਚਾਹੀਦੀ ਹੈ। ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਇਸ ਨੂੰ ਮਿਠਾਈ 'ਤੇ ਖੁਸ਼ੀਆਂ ਵੰਡ ਕੇ ਹੀ ਮਨਾਉਣਾ ਚਾਹੀਦਾ ਹੈ।