ETV Bharat / state

ਔਰਤਾਂ ਨੂੰ ਲੈ ਕੇ ਫਿਰ ਫਿਸਲੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਜ਼ੁਬਾਨ, ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ - CHANNI STATMENT ON WOMEN GOES VIRAL

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਔਰਤਾਂ ਉੱਤੇ ਦਿੱਤੇ ਬਿਆਨ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ।

Women's Commission issued a notice to Former Chief Minister Charanjit Channi, for commenting on women in giddarbaha
ਔਰਤਾਂ 'ਤੇ ਫਿਰ ਫਿਸਲੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਜ਼ੁਬਾਨ, ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ((ਈਟੀਵੀ ਭਾਰਤ))
author img

By ETV Bharat Punjabi Team

Published : Nov 18, 2024, 1:28 PM IST

ਚੰਡੀਗੜ੍ਹ : ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਜਿਥੇ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਹੈ ਉਥੇ ਹੀ ਵਿਵਾਦ ਵੀ ਮਗਰ-ਮਗਰ ਹੀ ਚੱਲ ਰਹੇ ਹਨ, ਤਾਜ਼ਾ ਵਿਵਾਦ ਜੁੜਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਦੇ ਨਾਲ, ਜਿੰਨਾ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਗਿੱਧੜਬਾਹਾ ਵਿਖੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਵਿਰੋਧੀ ਪਾਰਟੀਆਂ ਉੱਤੇ ਤੰਜ ਕਸੇ ਜਾ ਰਹੇ ਸਨ।

ਕਹਾਣੀ ਬਣੀ ਮੁਸੀਬਤ

ਇਸ ਦੌਰਾਨ ਉਹਨਾਂ ਨੇ ਦੋ ਕੁੱਤਿਆਂ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ -

"ਇੱਕ ਕੁੱਤਾ ਬ੍ਰਾਹਮਣਾਂ ਦਾ ਹੈ ਅਤੇ ਇੱਕ ਕੁੱਤਾ ਜਟਾਂ ਦਾ ਹੈ, ਦੋਵੇਂ ਕੁੱਤੇ ਹਰ ਰੋਜ਼ ਮਿਲਦੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਸਨ ਇੱਕ ਦੂਜੇ ਨੂੰ, ਜਦੋਂ ਕਿ ਬ੍ਰਾਹਮਣਾਂ ਦਾ ਕੁੱਤਾ ਆਖਦਾ ਸੀ ਕਿ ਉਹ ਮਜ਼ੇ ਕਰ ਰਿਹਾ ਹੈ। ਪੁਣੇ ਵਿੱਚ ਹਰ ਰੋਜ਼ ਸਾਨੂੰ ਖੀਰ ਖਾਣ ਲਈ ਮਿਲਦੀ ਹੈ, ਜੱਟਾਂ ਦਾ ਕੁੱਤਾ ਕਹਿੰਦਾ ਸੀ ਕਿ ਉਹਨੂੰ ਖਾਣ ਲਈ ਸੁੱਕੀ ਲੱਸੀ ਮਿਲਦੀ ਹੈ ਪਰ ਇੱਜ਼ਤ ਕਰਕੇ ਉਥੇ ਹੀ ਰਹਿ ਰਿਹਾ ਹੈ, ਤਾਂ ਇੱਕ ਦਿਨ ਬ੍ਰਾਹਮਣਾਂ ਦੇ ਕੁੱਤੇ ਨੇ ਪੁਛਿਆ ਕਿ ਤੈਨੂੰ ਕਿਹੋ ਜਿਹੀ ਇੱਜ਼ਤ ਤੇ ਇੱਜ਼ਤ? ਪ੍ਰਾਪਤ ਕਰੋ ਤਾਂ ਜੱਟ ਦਾ ਕੁੱਤਾ ਜਿਸਦਾ ਨਾਮ ਸੀ ਡੱਬੂ.. ਕਿ ਮੇਰੇ ਮਾਲਕ ਦੀਆਂ ਦੋ ਪਤਨੀਆਂ ਹਨ, ਜਦੋਂ ਦੋਵੇਂ ਆਪਸ ਵਿੱਚ ਲੜਦੀਆਂ ਹਨ ਤਾਂ ਉਹ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਤੂੰ ਡੱਬੂ ਦੀ ਘਰਵਾਲੀ ਹੈਂ ਅਤੇ ਦੂਜੀ ਵੀ ਪਹਿਲੀ ਨੂੰ ਕਹਿੰਦੀ ਹੈ ਕਿ ਤੂੰ ਡੱਬੂ ਦੀ ਮਾਲਕਣ ਹੈਂ, ਇਸ ਲਈ ਮੈਂ ਰਹਿ ਕੇ ਸੁੱਕੀ ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰਾਂ ਦਾ ਇਹੀ ਹਾਲ ਹੈ, ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਹਨ ਕਿ ਸਰਕਾਰ ਸਾਡੇ ਤੋਂ ਹੇਠਾਂ ਹੈ।" - ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ

Women's Commission issued a notice to Former Chief Minister Charanjit Channi, for commenting on women in giddarbaha
ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ((ਈਟੀਵੀ ਭਾਰਤ))

ਚਰਨਜੀਤ ਚੰਨੀ ਖਿਲਾਫ ਨੋਟਿਸ ਜਾਰੀ

ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ, ਉਥੇ ਹੀ ਮਹਿਲਾ ਕਮਿਸ਼ਨ ਨੂੰ ਔਰਤਾਂ ਉੱਤੇ ਦਿੱਤੇ ਅਜਿਹੇ ਬਿਆਨ ਨੂੰ ਲੈਕੇ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਚਰਨਜੀਤ ਚੰਨੀ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ਦੌਰਾਨ ਅਹਿਮ ਗੱਲ ਇਹ ਵੀ ਰਹੀ ਕਿ ਜਿਸ ਵੇਲੇ ਚਰਨਜੀਤ ਚੰਨੀ ਇਹ ਕਹਾਣੀ ਸੁਣਾ ਕੇ ਔਰਤਾਂ ਖਿਲਾਫ ਬੋਲ ਰਹੇ ਸਨ ਉਸ ਵੇਲੇ ਉਹਨਾਂ ਦੇ ਕੋਲ ਉਮੀਦਵਾਰ ਅੰਮ੍ਰਿਤਾ ਵੜਿੰਗ ਵੀ ਖੜ੍ਹੇ ਹੋਏ ਸਨ, ਇਸ ਨੂੰ ਲੈਕੇ ਵਿਰੋਧੀ ਉਹਨਾਂ ਉੱਤੇ ਵੀ ਨਿਸ਼ਾਨੇ ਸਾਧ ਰਹੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਇਤਰਾਜ਼ ਜਤਾਇਆ

ਇਸ ਬਿਆਨ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸੋਸ਼ਲ ਮੀਡੀਆ ਪੋਸਟ ਪਾਕੇ ਇਤਰਾਜ਼ ਜਤਾਇਆ ਹੈ। ਬਿਕਰਮ ਮਜੀਠੀਆ ਨੇ ਵੀਡੀਓ ਉੱਤੇ ਲਿਖਿਆ ਹੈ ਕਿ "ਆਂ ਭੈਣਾਂ ਲਈ ਗਲਤ ਸ਼ਬਦ ਵਰਤਣੇ ਉਹ ਵੀ ਜਦੋਂ ਗਿੱਦੜਬਾਹਾ ਤੋਂ ਉਮੀਦਵਾਰ ਭੈਣ ਅੰਮ੍ਰਿਤਾ ਵੜਿੰਗ ਵੀ ਨਾਲ ਖੜੇ ਹੋਣ ਚਰਨਜੀਤ ਚੰਨੀ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ।"ਚਰਨਜੀਤ ਚੰਨੀ ਨੂੰ ਸ਼ਰਮ ਕਰਨੀ ਚਾਹੀਦੀ ਹੈ ਅਤੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। "

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਰਨਜੀਤ ਚੰਨੀ 'ਤੇ ME TOO ਵਰਗੇ ਆਰੋਪ ਲੱਗੇ ਸਨ ਅਤੇ ਇੱਕ ਬੇਟੀ ਨਾਲ ਛੇੜਛਾੜ ਦੀ ਵੀਡੀਓ ਵੀ ਸਾਹਮਣੇ ਆਈ ਸੀ। "ਗੁਰੂ ਸਾਹਿਬ ਦੇ ਸਿੱਖ ਦੀ ਕੋਈ ਜਾਤ ਨਹੀ ਹੁੰਦੀ। "ਸਿੱਖ ਸਿਰਫ ਗੁਰੂ ਦਾ ਸਿੱਖ ਹੈ। ਗੁਰੂ ਪਾਤਸ਼ਾਹ ਨੇ ਸਾਡੇ ਵਿੱਚੋਂ ਹਰ ਤਰੀਕੇ ਦੀ ਜਾਤ ਪਾਤ ,ਛੂਤ ਛਾਤ , ਊਚ ਨੀਚ ਸਾਰੇ ਵਿਤਕਰੇ ਨੂੰ ਖਤਮ ਕੀਤਾ। "ਗੁਰੂ ਸਾਹਿਬ ਦਾ ਫਲਸਫਾ ਸਰਬੱਤ ਦੇ ਭਲਾ ਦਾ ਹੈ। "ਚਰਨਜੀਤ ਚੰਨੀ ਨੂੰ ਇਸ ਵਿਤਕਰੇ ਵਾਲੀ ਸੋਚ 'ਤੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।"

ETV Bharat Logo

Copyright © 2025 Ushodaya Enterprises Pvt. Ltd., All Rights Reserved.