ਫ਼ਤਿਹਗੜ੍ਹ ਸਾਹਿਬ 'ਚ 9 ਲਾਭਪਾਤਰੀਆਂ ਨੂੰ ਹੋਏ ਬੱਸ ਪਰਮਿਟ ਜਾਰੀ - ਵਿਧਾਇਕ ਗੁਰਪ੍ਰੀਤ ਸਿੰਘ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10771140-thumbnail-3x2-h.jpg)
ਸ੍ਰੀ ਫ਼ਤਿਹਗੜ੍ਹ ਸਾਹਿਬ: ਲੰਘੇ ਦਿਨੀਂ ਚੰਡੀਗੜ੍ਹ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਕੰਪਲੈਕਸ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹੇ ਦੇ 09 ਲਾਭਪਾਤਰੀਆਂ ਨੂੰ ਪੇਂਡੂ ਬੱਸ ਰੂਟਾਂ ਦੇ ਪਰਮਿਟ ਦਿੱਤੇ ਗਏ। ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਕੰਮ ਕਾਜ ਨੂੰ ਪੂਰਨ ਰੂਪ ਵਿੱਚ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਪਹਿਲਾਂ ਗੱਡੀਆਂ ਦੇ ਨੰਬਰ ਖਾਸ ਕਰ ਕੇ ਫੈਂਸੀ ਨੰਬਰਾਂ ਦੇ ਲੈਣ ਦੀ ਪ੍ਰਕਿਰਿਆ ਬਹੁਤ ਲੰਮੀ ਸੀ ਪਰ ਹੁਣ ਇਹ ਪ੍ਰਕਿਰਿਆ ਬਹੁਤ ਸਰਲ ਬਣਾਈ ਗਈ ਹੈ। ਇਸੇ ਤਰ੍ਹਾਂ ਲਾਇਸੈਂਸ ਬਨਾਉਣ ਸਬੰਧੀ ਤੇ ਹੋਰ ਕੰਮਾਂ ਨੂੰ ਆਨਲਾਈਨ ਕਰ ਕੇ ਸਰਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।