thumbnail

By

Published : Dec 8, 2019, 12:29 PM IST

ETV Bharat / Videos

ਭੇਦਭਾਵ ਖ਼ਤਮ ਕਰ ਵਧੀਆ ਸਮਾਜ ਬਣਾਉਣਾ ਹੈ ਸਮਰਸਤਾ : ਵਿਜੈ ਸਾਂਪਲਾ

ਹੁਸ਼ਿਆਰਪੁਰ : ਭਾਰਤ ਗੌਰਵ ਸੰਸਥਾ ਵੱਲੋਂ ਡਾ.ਭੀਮ ਰਾਵ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਸਵ ਨੂੰ ਸਮਰਪਿਤ ਸਮਰਸਤਾ ਦਿਨ 'ਤੇ ਸ਼ਹਿਰ 'ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਦੌਰਾਨ ਭਾਰਤ ਗੌਰਵ ਸੰਸਥਾ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਲੋਕਾਂ ਨੂੰ ਬਿਨ੍ਹਾਂ ਭੇਦਭਾਵ ਕੀਤੇ, ਆਪਸ 'ਚ ਭਾਈਚਾਰੇ ਨਾਲ ਰਹਿਣ ਲਈ ਪ੍ਰੇਰਤ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਲੋਕਾਂ ਵਿੱਚ ਜਾਤਿ-ਪਾਤ ਨੂੰ ਲੈ ਕੇ ਭੇਦਭਾਵ ਅਤੇ ਝਗੜੇ ਵੱਧ ਗਏ ਹਨ। ਜਿਸ ਕਾਰਨ ਸਮਾਜ ਵਿੱਚ ਅਜਰਕਤਾ ਫੈਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇੱਕਜੁਟ ਹੋਣ ਕੇ ਰਹਿਣ, ਹਰ ਵਰਗ ਦੀ ਮਦਦ ਕਰਨ ਅਤੇ ਭੇਦਭਾਵ ਨੂੰ ਖ਼ਤਮ ਕਰਕੇ ਚੰਗੇ ਸਮਾਜ ਦੀ ਸਿਰਜਣਾ ਦਾ ਹਿੱਸਾ ਬਣਨ ਲਈ ਆਖਿਆ। ਉਨ੍ਹਾਂ ਇਸ ਸਮਾਗਮ 'ਚ ਪਹੁੰਚੇ ਸ਼ਹਿਰਵਾਸੀਆਂ ਦਾ ਧੰਨਵਾਦ ਵੀ ਕੀਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.