ਬੀਬੀ ਜਗੀਰ ਕੌਰ ਨੋਟਿਸ ਜਾਰੀ ਕਰਨ 'ਤੇ ਦਮਦਮੀ ਟਕਸਾਲ ਦੇ ਮੁਖੀ ਨੇ ਘੇਰੀ ਬਾਦਲ ਸਰਕਾਰ, ਜਥੇਦਾਰ ਸਾਹਿਬ ਨੂੰ ਵੀ ਕੀਤੇ ਸਵਾਲ - issuing notice to Bibi Jagir Kaur - ISSUING NOTICE TO BIBI JAGIR KAUR
🎬 Watch Now: Feature Video
Published : Oct 1, 2024, 11:38 AM IST
ਅੰਮ੍ਰਿਤਸਰ 'ਚ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨੋਟਿਸ ਸਬੰਧੀ ਵੱਖ-ਵੱਖ ਸਿੱਖ ਆਗੂਆਂ ਅਤੇ ਬੁਧੀਜੀਵੀਆਂ ਵੱਲੋਂ ਪ੍ਰਤੀਕਰਮ ਆਉਣੇ ਸ਼ੁਰੂ ਹੋ ਚੁਕੇ ਹਨ। ਇਸ ਸਬੰਧੀ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਬੀਬੀ ਜਗੀਰ ਕੌਰ ਨੂੰ ਰੋਮਾਂ ਦੀ ਬੇਅਦਬੀ ਤੇ ਕੁੜੀ ਮਾਰਨ ਦੇ ਦੋਸ਼ ਵਿੱਚ ਸਪਸ਼ਟੀਕਰਣ ਦੇਣ ਨੂੰ ਲੈਕੇ ਆਪਣੀ ਪ੍ਰਤੀਕ੍ਰਿਆ ਦਿੱਤੀ। ਇਸ ਤਹਿਤ ਉਹਨਾਂ ਕਿਹਾ ਕਿ ਪਹਿਲੀ ਗੱਲ 'ਤੇ ਇਹ ਹੈ ਰੋਮਾਂ ਦੀ ਬੇਅਦਬੀ ਕਰਨੀ ਸਿੱਖ ਧਰਮ ਦੇ ਵਿੱਚ ਇੱਕ ਬੱਜਰ ਕੁਰਹਿਤ ਹੈ ਅਤੇ ਕੁੜੀ ਮਾਰਨਾ ਇੱਕ ਬੱਜਰ ਪਾਪ ਹੈ, ਪਰ ਇਹ ਘਟਨਾ ਅੱਜ ਦੀ ਨਹੀਂ ਬਲਕਿ ਬਹੁਤ ਪੁਰਾਣੀ ਹੈ ਇਹ ਘਟਨਾ ਬੀਤਣ ਤੋਂ ਕਈ ਸਾਲ ਬਾਅਦ ਬੀਬੀ ਜਗੀਰ ਕੌਰ ਨੂੰ ਨੋਟਿਸ ਦੇਣਾ ਸਿੱਧ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰਾਂ ਕੌਮ ਦੇ ਜਥੇਦਾਰ ਨਹੀਂ ਬਲਕਿ ਬਾਦਲ ਪਰਿਵਾਰ ਦੇ ਜਥੇਦਾਰ ਹਨ। ਉਹਨਾਂ ਕਿਹਾ ਕਿ ਜੋ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਕਰ ਸਕੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਤਨਖਾਹੀਆ ਲਾਉਣ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਤੋਂ ਬਾਅਦ ਰੋਮਾਂ ਦੀ ਬੇਅਦਬੀ ਅਤੇ ਕੁੜੀ ਦੇ ਕਤਲ ਮਾਮਲੇ 'ਚ ਸਪਸ਼ਟੀਕਰਨ ਮੰਗਿਆ ਹੈ।