ਪਾਕਿ ਤੋਂ ਦਾਖਲ ਹੁੰਦੇ ਡਰੋਨ 'ਤੇ BSF ਦੇ ਜਵਾਨਾਂ ਨੇ ਕੀਤੀ ਫਾਇਰਿੰਗ - ਗੁਰਦਾਸਪੁਰ ਸੈਕਟਰ
🎬 Watch Now: Feature Video
ਗੁਰਦਾਸਪੁਰ: ਭਾਰਤ- ਪਾਕਿਸਤਾਨ ਸਰਹੱਦ ਗੁਰਦਾਸਪੁਰ ਸੈਕਟਰ ਵਿੱਚ ਵੱਖ ਵੱਖ ਬਾਰਡਰ ਪੋਸਟ 'ਤੇ ਦੇਰ ਰਾਤ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਦਾਖਿਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਉਥੇ ਹੀ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਕਰ ਇਹ ਕੋਸ਼ਿਸ਼ ਨਾਕਾਮ ਕੀਤੀ ਜਾਣ ਦੀ ਪੁਸ਼ਟੀ ਕੀਤੀ ਹੈ। ਬੀ.ਐਸ.ਐਫ ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਪੁਸ਼ਟੀ ਕਰਦੇ ਦੱਸਿਆ ਕਿ ਬੀ.ਐਸ.ਐਫ ਦੀ 89 ਬਟਾਲੀਅਨ ਦੀ ਬੀਓਪੀ ਬੋਹੜ ਵਡਾਲਾ ਦੀਆਂ ਸਰਹੱਦ 'ਤੇ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਯੰਕਾ ਅਤੇ ਪੁਛਪਾ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡ੍ਰੋਨ 'ਤੇ 16 ਰਾਉਂਡ ਫਾਇਰਿੰਗ ਕੀਤੇ ਗਏ।