ਫ਼ਗਵਾੜਾ: ਇੱਕ ਪ੍ਰਵਾਸੀ ਦਾ ਰੰਜਿਸ਼ ਤਹਿਤ ਬੇਰਹਿਮੀ ਨਾਲ ਕਤਲ, ਜਾਂਚ ਜਾਰੀ - crime news in punjab
🎬 Watch Now: Feature Video
ਫ਼ਗਵਾੜਾ ਦੀ ਮੌਲੀ ਵਿੱਚ ਇੱਕ ਪ੍ਰਵਾਸੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਨਹੀਂ ਫੜ ਸਕੀ ਹੈ। ਮ੍ਰਿਤਕ ਪ੍ਰਵਾਸੀ ਦੀ ਪਛਾਣ ਕਲਾ ਨੰਦ ਵਜੋਂ ਹੋਈ ਹੈ। ਫ਼ਗਵਾੜਾ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਮੌਲੀ ਵਿਖੇ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ 'ਚ ਕਤਲ ਹੋ ਜਾਣ ਦੀ ਸੂਚਨਾ ਹੈ। ਮੌਕੇ 'ਤੇ ਪਹੁੰਚੇ ਥਾਣਾ ਸਤਨਾਮਪੁਰਾ ਦੇ ਮੁਖੀ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੂਰਨੀਆ ਬਿਹਾਰ ਦਾ ਰਹਿਣ ਵਾਲਾ ਕਲਾਂ ਨੰਦ ਪਿਛਲੇ ਕੁਝ ਸਮੇਂ ਤੋਂ ਪਿੰਡ ਮੌਲੀ ਦੇ ਪੰਚਾਇਤ ਦੇ ਪੰਚ ਦੇ ਘਰ ਕੰਮ ਕਰਦਾ ਸੀ ਕਿ ਪਿਛਲੀ ਰਾਤ ਨੂੰ ਉਸ ਦੇ ਨਾਲ ਕਿਸੇ ਦੀ ਤਕਰਾਰ ਹੋ ਗਈ, ਤਕਰਾਰ ਦੇ ਕਾਰਨ ਹੀ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਮੋੜੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲ ਰਹੀ ਹੈ।