ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਡੀਐਸਪੀ ਨੇ ਲਿਖੀ ਕਿਤਾਬ - ਡੀਐਸਪੀ ਰਘਬੀਰ ਸਿੰਘ
🎬 Watch Now: Feature Video

ਫ਼ਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵਿੱਚ ਤਾਇਨਾਤ ਡੀਐਸਪੀ ਰਘਬੀਰ ਸਿੰਘ ਨੇ ਪੰਜਾਬ 'ਚ ਫੈਲੇ ਨਸ਼ਿਆਂ ਖ਼ਿਲਾਫ਼ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦਾ ਨਾਮ " ਨਸ਼ਾ ਇੱਕ ਸਮਾਜਿਕ ਤੇ ਸਰੀਰਕ ਮੌਤ" ਹੈ। ਡੀਐੱਸਪੀ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਦੀ ਪਹਿਲੀ ਕਿਸ਼ਤ 'ਚ 700 ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ। ਜੋ ਕਿ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਕਿਤਾਬ ਹੋਰ ਲਿਖੀ ਜਾ ਰਹੀ ਹੈ ਜੋ ਕਿ ਸਿੱਖਿਆ ਦੇ ਸਬੰਧ ਵਿੱਚ ਹੈ। ਕਿਤਾਬ ਲਿਖਣ ਨੂੰ ਬਹੁਤ ਸਮਾਂ ਲਗਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗੀਤ ਅਤੇ ਗਜ਼ਲਾਂ ਲਿਖਣ ਦਾ ਵੀ ਸ਼ੌਂਕ ਹੈ ਅਤੇ ਉਨ੍ਹਾਂ ਕਈ ਗਜ਼ਲਾਂ ਵੀ ਲਿਖੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਸਿੱਖਿਆ ਸਬੰਧੀ ਕਿਤਾਬ ਲਿਖ ਰਹੇ ਹਨ ਜੋ ਜਲਦ ਹੀ ਲੋਕ ਅਰਪਣ ਕੀਤੀ ਜਾਵੇਗੀ।