ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਹੋਇਆ ਬਾਡੀ ਬਿਲਡਿੰਗ ਮੁਕਾਬਲਾ, ਖੇਡ ਮੰਤਰੀ ਨੇ ਕੀਤੀ ਸ਼ਿਰਕਤ - ਚੰਡੀਗੜ੍ਹ ਦੇ ਟੈਗੋਰ ਥੀਏਟਰ
🎬 Watch Now: Feature Video
ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਸ਼ੇਰੂ ਕਲਾਸਿਕ ਵੱਲੋਂ ਬਾਡੀ ਬਿਲਡਿੰਗ ਮੁਕਾਬਲਾ ਆਯੋਜਿਤ ਕਰਵਾਇਆ ਗਿਆ। ਇਸ ਮੁਕਾਬਲੇ 'ਚ 300 ਦੇ ਕਰੀਬ ਮੁੰਡਿਆਂ ਕੁੜੀਆਂ ਨੇ ਹਿੱਸਾ ਲਿਆ। ਸ਼ੇਰੂ ਕਲਾਸਿਕ ਨੇ ਆਈ ਐਫ ਬੀਬੀ ਪ੍ਰੋ. ਕੁਆਲੀਫਾਇਰਸ ਦੇ ਰਾਹੀਂ ਅਥਲੀਟਾਂ ਨੂੰ ਬਾਡੀ ਬਿਲਡਿੰਗ ਦੇ ਵਿੱਚ ਨਵਾਂ ਮੰਚ ਮਿਲਿਆ ਹੈ। ਇਸ ਮੁਕਾਬਲੇ ਵਿੱਚ ਜੇਤੂਆਂ ਨੂੰ ਇਨਾਮ ਦੇਣ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਸੋਢੀ ਨੇ ਇਸ ਮੁਕਾਬਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਪੂਰੇ ਦੇਸ਼ ਦੇ ਵਿੱਚ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਉਨ੍ਹਾਂ ਨੂੰ ਇੰਟਰਨੈਸ਼ਨਲ ਲੇਵਲ 'ਤੇ ਸਰਟੀਫਾਈਡ ਪ੍ਰੋਫੈਸ਼ਨਲ ਬਿੱਲ ਬੋਰਡ ਬਿਲਡਰਜ਼ ਬਣਨ ਦਾ ਮੌਕਾ ਦਿੱਤਾ ਜਾਵੇਗਾ।