ਲਾਂਘਾ ਖੁੱਲ੍ਹਣ ਦੀ ਖੁਸ਼ੀ ‘ਚ ਬੀਜੇਪੀ ਦੇ ਦਫ਼ਤਰ ‘ਚ ਚੱਲੇ ਪਟਾਕੇ - ਕਰਤਾਰਪੁਰ ਲਾਂਘਾ
🎬 Watch Now: Feature Video
ਚੰਡੀਗੜ੍ਹ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਲਾਂਘਾ ਖੁੱਲ੍ਹੇ ਜਾਣ ਨੂੰ ਭਾਰਤ ਸਰਕਾਰ (Government of India) ਵੱਲੋ ਮਨਜੂਰੀ ਦਿੱਤੀ ਗਈ ਹੈ। ਇੱਕ ਪਾਸੇ ਜਿੱਥੇ ਲਾਂਘੇ ਖੁੱਲ੍ਹੇ ਜਾਣ ਦੀ ਖੁਸ਼ੀ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਲਾਂਘੇ ਖੁੱਲ੍ਹੇ ਜਾਣ ਦੀ ਖੁਸ਼ੀ ਵਿੱਚ ਬੀਜੇਪੀ ਦੇ ਵਰਕਰਾਂ (BJP workers) ਵੱਲੋਂ ਪਟਾਕੇ ਚਲਾਕੇ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP President Ashwani Sharma) ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ (Central Government) ਦੇ ਇਸ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ, ਉਨ੍ਹਾਂ ਕਿਹਾ ਕਿ ਅਸੀਂ ਲਾਂਘੇ ਦੇ ਖੁੱਲ੍ਹੇ ਜਾਣ ਨੂੰ ਲੈਕੇ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਕੀਤੀ ਉੱਥੇ ਹੀ ਉਨ੍ਹਾਂ ਨੇ ਇਹ ਮੁੱਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਕੋਲ ਵੀ ਚੁੱਕਿਆ ਸੀ।