ਚੋਣ ਮੈਨੀਫੇਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਕਰਨੀ ਚਾਹੀਦੀ: ਬੀਬੀ ਜਗੀਰ ਕੌਰ - lok sabha election
🎬 Watch Now: Feature Video
ਲੱਗਭੱਗ ਇੱਕ ਮਹੀਨੇ ਬਾਅਦ 19 ਮਈ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਪਾਇਆ ਜਾਣਗੀਆਂ। ਇਸੇ ਨੂੰ ਵੇਖਦਿਆਂ ਸਾਰੇ ਉਮੀਦਵਾਰ ਅਤੇ ਪਾਰਟੀਆਂ ਆਪਣੀ ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ, ਜਿਸ ਦੇ ਤਹਿਤ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੋਰ ਨੇ ਕਪੂਰਥਲਾ ਦੇ ਕਈ ਪਿੰਡ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੋਕੇ ਬੀਬੀ ਜਗੀਰ ਕੋਰ ਨੇ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿੱਚ ਸਾਮਲ ਹੋਣ ਦਾ ਸਵਾਗਤ ਕੀਤਾ ਤੇ ਇਸ ਨੂੰ ਘਰ ਵਾਪਸੀ ਦੱਸਿਆ। ਖਡੂਰ ਸਾਹਿਬ ਤੋਂ ਟਕਸਾਲੀ ਅਕਾਲੀ ਦਲ ਵੱਲੋਂ ਉਮੀਦਵਾਰ ਵਾਪਸ ਲੈਣ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਬੀਬੀ ਖਾਲੜਾ ਦੇ ਹੱਕ ਵਿੱਚ ਉਮੀਦਵਾਰ ਵਾਪਸ ਲੈਣ ਦੀਆ ਚਰਚਾ 'ਤੇ ਬੋਲਦੇ ਹੋਏ ਕਿਹਾ ਉਨ੍ਹਾਂ ਵਿਰੁੱਧ ਕੋਈ ਚੋਣ ਲੜੇ ਜਾ ਨਾ ਲੜੇ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਦਾ ਕਿਉਂਕਿ ਖਡੂਰ ਸਾਹਿਬ ਸੀਟ ਅਕਾਲੀ ਭਾਜਪਾ ਹੀ ਜਿੱਤੇਗੀ| ਉੱਥੇ ਬੀਬੀ ਜਗੀਰ ਕੋਰ ਨੇ ਬੀਬੀ ਖਾਲੜਾ ਦੀ ਅਲੋਚਨਾ ਕਰਦਿਆਂ ਹੋਏ ਕਿਹਾ ਕਿ ਚੋਣ ਮੈਨੀਫੇਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਕਰਨੀ ਚਾਹੀਦੀ ਹੈ।