ਲੁਧਿਆਣਾ: ਲੋਹੜੀ ਦਾ ਪਵਿੱਤਰ ਤਿਉਹਾਰ ਦੇਸ਼ ਭਰ ਦੇ ਵਿੱਚ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਦੇ ਵਿੱਚ ਇਸ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਪਤੰਗਬਾਜੀ ਬੜੇ ਹੀ ਉਤਸ਼ਾਹ ਦੇ ਨਾਲ ਕੀਤੀ ਜਾਂਦੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਨੌਜਵਾਨਾਂ ਦੇ ਵਿੱਚ ਇਸ ਵਾਰ ਚਾਈਨਾ ਡੋਰ ਨੂੰ ਲੈ ਕੇ ਕਾਫੀ ਜਾਗਰੂਕਤਾ ਹੈ। ਲੁਧਿਆਣਾ ਵਿਖੇ ਪਤੰਗਾਂ ਉਡਾ ਰਹੇ ਨੌਜਵਾਨਾਂ ਨੇ ਸੁਨੇਹਾ ਵੀ ਦਿੱਤਾ। ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਹ ਪਤੰਗਬਾਜ਼ੀ ਕਰ ਰਹੇ ਨੇ। ਪਤੰਗਬਾਜ਼ੀ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ, ਉਹ ਲੋਕਾਂ ਦੀ ਜਾਨ ਮਾਲ ਦੇ ਲਈ ਹਾਨੀਕਾਰਕ ਹੈ।
ਲੋਕਾਂ ਦੀ ਜਾਨ ਨਾਲ ਖੇਡਣ ਤੋਂ ਬਚੋ
ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਚਾਈਨਾ ਡੋਰ ਦੇ ਨਾਲ ਨਾ ਸਿਰਫ ਇਨਸਾਨੀ ਜਾਨਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਪੰਛੀ ਇਸ ਦੀ ਲਪੇਟ 'ਚ ਆਉਣ ਕਰਕੇ ਜਖਮੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਤੰਗਬਾਜ਼ੀ ਕਰਨ ਲੱਗੇ ਆਪਣੇ ਸ਼ੌਂਕ ਨੂੰ ਨਾ ਦੇਖੀਏ ਲੋਕਾਂ ਦੀ ਜਾਨ ਅਤੇ ਪੰਛੀਆਂ ਵੱਲ ਵੀ ਧਿਆਨ ਰੱਖੀਏ, ਤਾਂ ਜੋ ਸਾਡੇ ਸ਼ੌਂਕ ਦੇ ਕਰਕੇ ਕਿਸੇ ਦੀ ਜਾਨ ਨਾ ਜਾਵੇ।
ਪੁਲਿਸ ਕਰ ਰਹੀ ਉਪਰਾਲੇ
ਉੱਥੇ ਹੀ ਦੂਜੇ ਪੁਲਿਸ ਵੱਲੋਂ ਵੀ ਸਖਤੀ ਕੀਤੀ ਗਈ ਹੈ ਪ੍ਰਦੂਸ਼ਣ ਬੋਰਡ ਵੱਲੋਂ ਵੀ ਜੇਕਰ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ। ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਖਾਸ ਇੰਤਜ਼ਾਮ ਕਰਦੇ ਹੋਏ ਫਲਾਈ ਓਵਰਾਂ ਵਾਲੇ ਰਾਹ ਦੋ ਪਹੀਆ ਵਾਹਨਾਂ ਲਈ ਬੰਦ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰਹਾਂਂ ਦੀ ਡੋਰ ਨਾਲ ਦੋ ਪਹੀਆ ਵਾਹਨਾਂ 'ਤੇ ਜਾ ਰਹੇ ਲੋਕਾਂ ਦਾ ਨੁਕਸਾਨ ਨਾ ਹੋਵੇ।