ਲਹਿਰਾਗਾਗਾ 'ਚ ਕੌਮੀ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਆਏ ਅਧਿਕਾਰੀ ਕਿਸਾਨਾਂ ਨੇ ਬਣਾਏ ਬੰਧਕ - ਅਧਿਕਾਰੀਆਂ ਨੂੰ ਬੀਕੇਯੂ ਨੇ ਬਣਾਇਆ ਬੰਧਕ
🎬 Watch Now: Feature Video
ਸੰਗਰੂਰ: ਲਹਿਰਾਗਾਗਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਆਏ ਅਧਿਕਾਰੀਆਂ ਦਾ ਕੜੈਲ-ਬਲਰ੍ਹਾਂ ਤੇ ਚੋਟੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਘਿਰਾਓ ਕੀਤਾ ਗਿਆ। ਜ਼ਮੀਨ ਐਕੁਆਇਰ ਕਰਨ ਆਏ ਅਧਿਕਾਰੀਆਂ ਨੂੰ ਬੀਕੇਯੂ ਨੇ ਬੰਧਕ ਬਣਾ ਲਿਆ। ਕਿਸਾਨ ਆਗੂਆਂ ਨੇ ਕਿਹਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕੁਆਇਰ ਕਰਨ ਲਈ ਕਿਸਾਨਾਂ ਨਾਲ ਕੋਈ ਸਮਝੌਤਾ ਨਹੀਂ ਹੋਇਆ ਤੇ ਨਾ ਹੀ ਕੋਈ ਪੈਸਾ ਦਿੱਤਾ ਗਿਆ ਹੈ। ਉਨ੍ਹਾਂ ਜ਼ਮੀਨ ਦੇ ਬਦਲੇ ਲੋਕਾਂ ਲਈ ਰੁਜ਼ਗਾਰ ਜਾਂ ਕੋਈ ਹੋਰ ਬਦਲ ਲੱਭਣ ਦੀ ਗੱਲ ਆਖੀ। ਅਧਿਕਾਰੀਆਂ ਦੇ ਘਿਰਾਓ ਦੀ ਖ਼ਬਰ ਸੁਣ ਤਹਿਸੀਲਦਾਰ ਲਹਿਰਾ ਸੁਰਿੰਦਰ ਸਿੰਘ ਨੇ ਅਧਿਕਾਰੀਆਂ ਉਨ੍ਹਾਂ ਨੂੰ ਛੁਡਾਇਆ। ਇਸ ਮੌਕੇ ਐਸਡੀਓ ਵੱਲੋਂ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਅਕਵਾਇਰ ਨਾ ਕੀਤੇ ਜਾਣ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ।