ਬਠਿੰਡਾ: ਡੀ.ਸੀ ਦਫ਼ਤਰ ਦੇ ਮੁਲਾਜ਼ਮ ਵੱਲੋਂ ਪੱਤਰਕਾਰ ਨਾਲ ਬਦਸਲੂਕੀ
🎬 Watch Now: Feature Video
ਬਠਿੰਡਾ ਡੀਸੀ ਦਫ਼ਤਰ ਦੇ ਮੁਲਜ਼ਮ ਵੱਲੋਂ ਪੱਤਰਕਾਰ ਗੁਰਪ੍ਰੇਮ ਲਹਿਰੀ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੇਮ ਜਦੋਂ ਡੀਸੀ ਦਫ਼ਤਰ 'ਚ ਰਿਪੋਰਟਿੰਗ ਕਰਨ ਲਈ ਗਏ ਤਾਂ ਉਥੇ ਦੇ ਮੁਲਾਜ਼ਮ ਨੇ ਪੱਤਰਕਾਰ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ। ਪੱਤਰਕਾਰ ਨੇ ਜਦੋਂ ਇਸ ਬਦਸਲੂਕੀ ਬਾਰੇ ਡੀਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਜੇ ਤੁਸੀਂ ਡੀਸੀ ਦਫਤਰ ਆਉਣਾ ਹੁੰਦਾ ਹੈ ਤਾਂ ਪਰਮਿਸ਼ਨ ਲੈ ਕੇ ਆਓ। ਇਸ 'ਤੇ ਬਠਿੰਡਾ ਪ੍ਰੈੱਸ ਕੱਲਬ ਦੇ ਪ੍ਰਧਾਨ ਨੇ ਕਿਹਾ ਕਿ ਡੀਸੀ ਦੀ ਸ਼ਕਾਇਤ ਸੂਬਾ ਸਰਕਾਰ ਕੋਲ ਲੈ ਕੇ ਜਾਈ ਜਾਵੇਗੀ। ਜੇ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਤਾਂ ਸੰਘਰਸ਼ ਹੋਰ ਤੇਜ਼ ਹੋ ਜਾਵੇਗਾ।