ਲੁਧਿਆਣਾ 'ਚ ਕੋਰੋਨਾ ਨਾਲ ਬਰਨਾਲਾ ਦੇ ਨੌਜਵਾਨ ਦੀ ਮੌਤ - ਤਰੁਨ ਰਾਈਸ ਮਿੱਲ
🎬 Watch Now: Feature Video
ਰਾਏਕੋਰਟ: ਲੁਧਿਆਣਾ ਵਿੱਚ ਕੋਰੋਨਾ ਪੌਜ਼ੀਟਿਵ ਬਰਨਾਲਾ ਵਾਸੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 33 ਸਾਲਾ ਹਿਤੇਸ਼ ਗੋਇਲ ਵਜੋਂ ਹੋਈ ਹੈ। ਇਹ ਰਾਏਕੋਰਟ ਦੇ ਪਿੰਡ ਕਲਸੀਆਂ ਦੇ ਰਹਿਣ ਵਾਲੇ ਸਨ। ਹਿਤੇਸ਼ ਗੋਇਲ ਤਰੁਨ ਰਾਈਸ ਮਿੱਲ ਦੇ ਮਾਲਕ ਸਨ। ਜਾਣਕਾਰੀ ਮੁਤਾਬਕ ਤਰੁਨ ਰੁਜ਼ਾਨਾ ਬਰਨਾਲਾ ਤੋਂ ਰਾਏਕੋਟ ਵਿਖੇ ਰਾਈਸ ਮਿੱਲ 'ਤੇ ਆਉਂਦੇ ਸਨ। ਬੀਤੇ ਦਿਨੀਂ ਉਹ ਐੱਫਸੀਆਈ ਡੀਪੂ ਰਾਏਕੋਟ 'ਚ ਆਪਣੇ ਚੌਲਾਂ ਦੇ ਟਰੱਕ ਲਗਵਾਉਣ ਲਈ ਆਏ ਸਨ। ਇਸ ਕਰਕੇ ਰਾਏਕੋਟ ਦੇ ਕਾਰੋਬਾਰੀਆਂ ਅਤੇ ਐੱਫਸੀਆਈ ਡੀਪੂ ਵਿੱਚ ਲੇਵਰ, ਹੋਰ ਸ਼ੈਲਰ ਮਾਲਕ ਅਤੇ ਐੱਫਸੀਆਈ ਦੇ ਅਧਿਕਾਰੀ ਜੋ ਕਿ ਹਿਤੇਸ਼ ਦੇ ਸੰਪਰਕ ਵਿੱਚ ਆਏ ਸਨ, ਉਨ੍ਹਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਰਾਏਕੋਟ ਪ੍ਰਸ਼ਾਸਨ ਵੱਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਹਿਤੇਸ਼ ਗੋਇਲ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਇਕਾਂਤਵਾਸ 'ਚ ਭੇਜਿਆ ਜਾ ਸਕੇ।