ਐਡਵੋਕੇਟ ਜਨਰਲ ਦੀ ਮੈਂਬਰਸ਼ਿਪ ਰੱਦ ਹੋਣ 'ਤੇ ਬਾਰ ਐਸੋ. ਤੇ ਬਾਰ ਕੌਂਸਲ ਆਹਮੋ-ਸਾਹਮਣੇ - ਫ਼ਿਜ਼ੀਕਲ ਹੀਅਰਿੰਗ
🎬 Watch Now: Feature Video
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਫ਼ਿਜ਼ੀਕਲ ਹੀਅਰਿੰਗ ਸ਼ੁਰੂ ਕਰਨ ਨੂੰ ਲੈ ਕੇ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਜਨਰਲ ਹਾਊਸ ਬੁਲਾਇਆ ਗਿਆ। ਇਸ 'ਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ। ਇਸ ਫ਼ੈਸਲੇ ਨੂੰ ਲੈ ਕੇ ਬਾਰ ਕੌਂਸਲ ਦੇ ਚੇਅਰਮੈਨ ਕਰਨਜੀਤ ਸਿੰਘ ਨੇ ਕਿਹਾ ਕਿ ਬਿਨਾਂ ਕੋਈ ਨੋਟਿਸ ਦਿੱਤੇ ਕਿਸੇ ਦੀ ਮੈਂਬਰਸ਼ਿਪ ਰੱਦ ਨਹੀਂ ਕੀਤੀ ਜਾ ਸਕਦੀ, ਉਥੇ ਹੀ ਦੂਜੇ ਪਾਸੇ ਬਾਰ ਐਸੋਸੀਏਸ਼ਨ ਦੇ ਸਕੱਤਰ ਚੰਚਲ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੋਲ ਐਸੋਸੀਏਸ਼ਨ ਦੇ ਫੈਸਲੇ ਸਬੰਧੀ ਕੋਈ ਲਿਖਤ ਜਾਣਕਾਰੀ ਨਹੀਂ ਪੁੱਜੀ। ਉਨ੍ਹਾਂ ਨੇ ਇਸ ਮਾਮਲੇ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ। ਐਡਵੋਕੇਟ ਜਨਰਲ ਦੀ ਮੈਂਬਰਸ਼ਿਪ ਰੱਦ ਹੋਣ 'ਤੇ ਬਾਰ ਐਸੋਸੀਏਸ਼ਨ ਤੇ ਬਾਰ ਕੌਂਸਲ ਆਹਮੋ-ਸਾਹਮਣੇ ਆ ਗਏ ਹਨ।