8 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਗੇ ਬੈਂਕ ਦੇ ਖਾਤਾਧਾਰਕ - ਬੈਂਕ ਤੋਂ ਪੈਸੇ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ
🎬 Watch Now: Feature Video
ਪਠਾਨਕੋਟ: ਪਿਛਲੇ ਕਰੀਬ ਇੱਕ ਸਾਲ ਤੋਂ ਦਾ ਹਿੰਦੂ ਕੋ-ਆਪ੍ਰੇਟਿਵ ਬੈਂਕ ਦੇ ਕਰੀਬ 90 ਹਜ਼ਾਰ ਖਾਤਾਧਾਰਕ ਅਤੇ 12 ਹਜ਼ਾਰ ਦੇ ਕਰੀਬ ਸ਼ੇਅਰ ਹੋਲਡਰ ਵੱਲੋਂ ਬੈਂਕ ਤੋਂ ਪੈਸੇ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪੈਸੇ ਇਸ ਕਰਕੇ ਬੈਂਕ ਦੇ ਵਿੱਚ ਫਸ ਗਏ ਹਨ ਕਿਉਂਕਿ ਬੈਂਕ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਲੋਨ ਦੇ ਦਿੱਤਾ ਹੋਇਆ ਹੈ ਅਤੇ ਉਸ ਦੀ ਰਿਕਵਰੀ ਨਹੀਂ ਕੀਤੀ ਗਈ ਹੈ ਥਾਤਾਧਾਰਕ ਦਾ ਕਹਿਣਾ ਹੈ ਕਿ 8 ਮਾਰਚ ਨੂੰ ਉਨ੍ਹਾਂ ਵੱਲੋਂ ਵਿਧਾਨਸਭਾ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਦੌਰਾਨ ਆਪਣੀ ਗੱਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀ ਜਾਵੇਗੀ। ਤਾਂ ਕਿ ਖਾਤਾਧਾਰਕ ਦੇ ਪੈਸੇ ਵਾਪਸ ਮਿਲ ਸਕਣ।