ਜਲਾਲਾਬਾਦ 'ਚ ਅਕਾਲੀ ਵਰਕਰਾਂ ਤੇ ਕੀਤਾ ਹਮਲਾ ਕਾਂਗਰਸ ਸਰਕਾਰ ਦੀ ਸ਼ਰਮਨਾਕ ਕਰਤੂਤ - Attack on Akali workers in Jalalabad
🎬 Watch Now: Feature Video
ਰੂਪਨਗਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਲਾਲਾਬਾਦ ਵਿੱਖੇ ਮਿਉਂਸੀਪਲ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਕਾਂਗਰਸੀ ਗੁੰਡਿਆਂ ਨੇ ਸੁਖਬੀਰ ਸਿੰਘ ਬਾਦਲ ਦੀ ਗੱਡੀ ਅਤੇ ਅਕਾਲੀ ਵਰਕਰਾਂ 'ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ। ਇਸ ਨੂੰ ਕਾਂਗਰਸ ਦੀ ਇੱਕ ਸ਼ਰਮਨਾਕ ਕਰਤੂਤ ਕਰਾਰ ਦਿੱਤਾ ਹੈ। ਚਾਵਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਅੰਦਰ ਪਿਛਲੇ ਚਾਰ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਅਤੇ ਗੁਟਕਾ ਸਾਹਿਬ ਚੁੱਕ ਕੇ ਖਾਧੀਆਂ ਕਸਮਾਂ ਤੋਂ ਵੀ ਮੁੱਕਰ ਗਏ।