ਹਥਿਆਰਬੰਦ ਨੌਜਵਾਨਾਂ ਨੇ ਆਟੋ ਸਵਾਰ ਸਵਾਰੀਆਂ ਨਾਲ ਕੀਤੀ ਕੁੱਟਮਾਰ - ਜਲੰਧਰ ਵਿਖੇ ਫੁੱਟਬਾਲ ਚੌਂਕ ਸਪੋਰਟ ਮਾਰਕੀਟ
🎬 Watch Now: Feature Video
ਜਲੰਧਰ: ਜਲੰਧਰ ਵਿਖੇ ਫੁੱਟਬਾਲ ਚੌਂਕ ਸਪੋਰਟ ਮਾਰਕੀਟ ਦੇ ਕੋਲ ਬੀਤੀ ਰਾਤ ਕਾਰ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਆਟੋ ਵਿੱਚ ਸਵਾਰ 1 ਨੌਜਵਾਨ ਅਤੇ ਬਾਕੀ ਸਵਾਰੀਆਂ ਦੇ ਨਾਲ ਕੁੱਟਮਾਰ ਕੀਤੀ। ਮਾਮਲਾ ਵੱਧ ਜਾਣ 'ਤੇ ਆਰੋਪੀਆਂ ਨੇ ਖੁਦ ਹੀ ਤੇਜ਼ਦਾਰ ਹਥਿਆਰਾਂ ਅਤੇ ਬੇਸਬੈਟ ਦੇ ਨਾਲ ਆਪਣੀ ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਥੋਂ ਫ਼ਰਾਰ ਹੋ ਗਏ। ਮੌਕੇ 'ਤੇ ਉੱਥੇ ਖੜ੍ਹੇ ਲੋਕਾਂ ਨੇ ਦੱਸਿਆ ਕਿ 1 ਆਟੋ ਸਵਾਰ ਰੈੱਡ ਲਾਈਟ 'ਤੇ ਖੜ੍ਹਾ ਸੀ ਤਾਂ ਪਿੱਛੋਂ ਇਕ ਕਾਰ ਆਈ ਅਤੇ ਆਉਂਦੇ ਹੀ ਉਸ ਦੇ ਵਿੱਚੋਂ 5 ਅਣਪਛਾਤੇ ਵਿਅਕਤੀ ਨਿਕਲੇ, ਜਿਨ੍ਹਾਂ ਨੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ ਤਾਂ ਉਨ੍ਹਾਂ ਨੇ ਆਟੋ ਵਿੱਚ ਸਵਾਰ ਨੌਜਵਾਨ ਅਤੇ ਹੋਰ ਸਵਾਰੀਆਂ 'ਤੇ ਹਮਲਾ ਕਰ ਦਿੱਤਾ। ਮੌਕੇ 'ਤੇ ਥਾਣਾ-4 ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।