ਮਲੇਰਕੋਟਲਾ: ਵੱਖ-ਵੱਖ ਜੱਥੇਬੰਦੀਆਂ ਤੇ ਮੁਸਲਿਮ ਭਾਈਚਾਰੇ ਨੇ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ - ਜੱਥੇਬੰਦੀਆਂ ਤੇ ਮੁਸਲਿਮ ਭਾਈਚਾਰੇ ਨੇ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ
🎬 Watch Now: Feature Video

ਮਲੇਰਕੋਟਲਾ ਦੇ ਸਥਾਨਕ ਸਰਹਿੰਦੀ ਗੇਟ ਵਿਖੇ ਵੱਖ-ਵੱਖ ਜੱਥੇਬੰਦੀਆਂ ਤੇ ਮੁਸਲਿਮ ਭਾਈਚਾਰੇ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ। ਇਸ ਵਿੱਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਤੇ ਮਹਿੰਦੀ ਅਲ ਮੋਹੰਦਿਸ (ਇਰਾਕ) ਦੇ ਨਾਜਾਇਜ਼ ਕਤਲ ਦਾ ਵਿਰੋਧ ਜ਼ਾਹਿਰ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਤੇ ਮਹਿੰਦੀ ਅਲ ਮੋਹਦਿਸ (ਇਰਾਕ) ਦਾ ਕਤਲ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਕਾਨੂੰਨ ਜਨੇਵਾ ਸੰਧੀ ਤੇ ਜੰਗ ਨਾਲ ਜੁੜੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਨਾ ਕੀਤੀ ਹੈ। ਜਾਂਬਾਜ ਜਨਰਲ ਸੁਲੇਮਾਨੀ ਇਰਾਕ ਵਿਖੇ ਅਧਿਕਾਰਿਤ ਦੌਰੇ 'ਤੇ ਸਨ ਤੇ ਬਾਅਦ ਵਿੱਚ ਉਹ ਇਰਾਕੀ ਰਾਸ਼ਟਰਪਤੀ ਨੂੰ ਮਿਲਣ ਵਾਲੇ ਸਨ। ਜਨਰਲ ਸੁਲੇਮਾਨੀ ਦੁਨੀਆਂ ਦੇ ਮਹਾਨ ਜਰਨੈਲਾਂ 'ਚ ਗਿਣੇ ਜਾਂਦੇ ਸਨ ਤੇ ਖ਼ਤਰਨਾਕ ਚਰਮਪੰਥੀ ਸੰਗਠਨ ਆਈਐਸਆਈਐਸ ਦੇ ਖ਼ਿਲਾਫ ਸੈਨਿਕ ਕਾਰਵਾਈਆਂ ਕਰਕੇ ਦੁਨੀਆਂ ਵਿੱਚ ਅਮਨ-ਸ਼ਾਂਤੀ ਲਈ ਕੰਮ ਕਰ ਰਹੇ ਸਨ। ਇਸ ਦੇ ਬਾਵਜੂਦ ਅਮਰੀਕਾ ਨੇ ਆਪਣੇ ਰਾਜਨੀਤਿਕ ਹਿੱਤਾਂ ਲਈ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਉਨਾਂ ਕਿਹਾ ਕਿ ਭਾਰਤ ਵਿਸ਼ਵ ਵਿੱਚ ਇੱਕ ਸਨਮਾਨ ਜਨਕ ਦੇਸ਼ ਹੈ, ਜਿਸ ਦੇ ਨਾਗਰਿਕਾਂ ਦੀ ਇਹ ਬੇਨਤੀ ਇਸ ਮੈਮੋਰੰਡਮ ਰਾਹੀਂ ਸਯੁੰਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਭਾਰਤ ਵਾਸੀਆਂ ਦੇ ਵਿਰੋਧ ਸਬੰਧੀ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਵਿਸ਼ਵ ਸ਼ਾਂਤੀ ਬਣਾਏ ਰੱਖਣ ਲਈ ਅਪੀਲ ਕੀਤੀ ਜਾਵੇ ।