ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ - ਪਰਿਵਾਰ
🎬 Watch Now: Feature Video
ਮਾਨਸਾ : ਇਕ ਹੋਰ ਲੜਕੀ ਸਹੁਰਾ ਪਰਿਵਾਰ ਵੱਲੋਂ ਦਾਜ ਮੰਗਣ ਤੇ ਦਾਜ ਦੀ ਬਲੀ ਚੜ੍ਹ ਗਈ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਬਾਂਦਰਾ ਦੇ ਲੋਕਾਂ ਨੇ ਪਿੰਡ ਠੂਠਿਆਂਵਾਲੀ ਚੌਂਕੀ ਦੇ ਨਜ਼ਦੀਕ ਬਠਿੰਡਾ ਮਾਨਸਾ ਰੋਡ ਜਾਮ ਕਰਕੇ ਸਹੁਰਾ ਪਰਿਵਾਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਹਰੀਕੇ ਵਿਖੇ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ, ਦਾਦੀ ਅਤੇ ਤਿੰਨ ਭੂਆ ਦਾਜ ਦੇ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਜਿਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਉਸ ਦਾ ਗਲ ਘੁੱਟ ਦਰਦਨਾਕ ਤਰੀਕੇ ਨਾਲ ਉਸ ਦਾ ਕਤਲ ਕਰ ਦਿੱਤਾ ਹੈ।