ਭਰੂਣ ਮਿਲਣ 'ਤੇ ਪਿੰਡ 'ਚ ਦਹਿਸ਼ਤ ਦਾ ਮਾਹੌਲ - ਸਿਵਲ ਹਸਪਤਾਲ ਬਠਿੰਡਾ
🎬 Watch Now: Feature Video
ਬਠਿੰਡਾ: ਬਠਿੰਡਾ ਦੇ ਪਿੰਡ ਕੋਟਸ਼ਮੀਰ (village of Kotshmir) ਵਿਖੇ ਇੱਕ 8-9 ਮਹਿਨੇ ਦੇ ਭਰੂਣ ਨੂੰ ਕੁੱਤੇ ਗਲੀਆਂ ਵਿੱਚ ਘੜੀਸ ਰਹੇ ਸਨ ਤਾਂ ਕਿਸੇ ਵਿਅਕਤੀ ਨੇ ਭਰੂਣ ਨੂੰ ਕੁੱਤਿਆਂ ਤੋਂ ਛੁਡਾ ਕੇ ਸਹਾਰਾ ਕਲੱਬ (Sahara Club) ਦੇ ਵਰਕਰਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਭਰੂਣ ਨੂੰ ਬਠਿੰਡਾ ਦੇ ਸਿਵਲ ਹਸਪਤਾਲ (Civil Hospital) ਦੀ ਮੌਰਚਰੀ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ, ਸਹਾਰਾ ਕਲੱਬ (Sahara Club) ਦੇ ਮੈਂਬਰ ਸੰਦੀਪ ਗਿੱਲ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਕੋਟ ਸ਼ਮੀਰ (village of Kotshmir) ਦੀਆਂ ਗਲੀਆਂ ਵਿੱਚ ਇੱਕ ਭਰੂਣ ਨੂੰ ਕੁੱਤੇ ਘੜੀਸ ਰਹੇ ਹਨ ਤਾਂ ਅਸੀਂ ਕੁੱਤਿਆਂ ਤੋਂ ਛੁਡਾ ਕੇ ਭਰੂਣ ਨੂੰ ਬਠਿੰਡਾ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਇਹ ਭਰੂਣ ਤਕਰੀਬਨ ਅੱਠ ਨੌਂ ਮਹੀਨਿਆਂ ਦਾ ਲੱਗ ਰਿਹਾ ਸੀ।