40 ਗ੍ਰਾਮ ਅਫੀਮ ਅਤੇ ਕਾਰ ਸਣੇ ਇੱਕ ਮੁਲਜ਼ਮ ਕਾਬੂ - 40 ਗ੍ਰਾਮ ਅਫੀਮ
🎬 Watch Now: Feature Video
ਅੰਮ੍ਰਿਤਸਰ: ਇੱਥੋਂ ਦੇ ਦਿਹਾਤੀ ਦੇ ਥਾਣਾ ਕੱਥੂਨੰਗਲ ਦੀ ਪੁਲਿਸ ਚੌਂਕੀ ਚਵਿੰਡਾ ਦੇਵੀ ਦੀ ਟੀਮ ਵੱਲੋਂ ਅਫੀਮ ਅਤੇ ਕਾਰ ਸਣੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਐਸਐਚਓ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੂਦਨਾਥ ਪੁੱਤਰ ਸੰਤ ਰਾਮ ਵਾਸੀ ਵੇਰਕਾ ਕਾਰ ਉੱਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਪੁਲਿਸ ਪਾਰਟੀ ਨੇ ਚਵਿੰਡਾ ਦੇਵੀ ਨਾਕਾ ਲਗਾਇਆ ਹੋਇਆ ਸੀ ਅਤੇ ਚੈਕਿੰਗ ਦੌਰਾਨ ਕਥਿਤ ਮੁਲਜ਼ਮ ਨੂੰ ਫੜਿਆ। ਉਸ ਕੋਲੋਂ 40 ਗ੍ਰਾਮ ਅਫੀਮ ਬਰਾਮਦ ਹੋਈ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿੱਥੋਂ ਲੈ ਕੇ ਆਇਆ ਹੈ ਅਤੇ ਹੋਰ ਕਿਹੜੇ ਕਿਹੜੇ ਸਾਥੀ ਹਨ ਪਤਾ ਕੀਤਾ ਜਾਵੇਗਾ।