ਆਟਾ-ਦਾਲ ਸਕੀਮ 'ਚ ਘਪਲੇ ਦੇ ਦੋਸ਼, ਡੀਪੂ ਹੋਲਡਰ ਤੇ ਇੰਸਪੈਕਟਰ ਨੇ ਦੋਸ਼ ਨਕਾਰੇ - ਪੰਜਾਬ ਸਰਕਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9026553-thumbnail-3x2-ttn-depu-holder.jpg)
ਖੇਮਕਰਨ: ਪਿੰਡ ਨਾਰਲੀ ਵਿਖੇ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਰਿੰਦਰ ਸਿੰਘ, ਸਵਿੰਦਰ ਕੌਰ ਅਤੇ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਡੀਪੂ ਹੋਲਡਰ ਅਤੇ ਇੰਸਪੈਕਟਰ ਜਾਣ-ਬੁੱਝ ਕੇ ਉਨ੍ਹਾਂ ਨੂੰ ਮਿਲਣ ਵਾਲੀ ਕਣਕ ਵਿੱਚ ਘਪਲਾ ਕਰ ਰਹੇ ਹਨ। ਜਦੋਂ ਮਾਮਲੇ ਸਬੰਧੀ ਮੌਕੇ 'ਤੇ ਮੌਜੂਦ ਇੰਸਪੈਕਟਰ ਗੁਰਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਨਵਾਂ ਆਇਆ ਹਾਂ ਇਸ ਬਾਰੇ ਮੈਨੂੰ ਕੁੱਝ ਵੀ ਪਤਾ ਨਹੀਂ ਹੈ। ਦੂਜੇ ਪਾਸੇ ਕਮਲੇਸ਼ ਰਾਣੀ ਦੇ ਡੀਪੂ ਹੋਲਡਰ ਨੂੰ ਬਤੌਰ ਡੀਪੂ ਚਲਾ ਰਹੇ ਦੀਪੂ ਨਾਮਕ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਲਾਭਪਾਤਰੀਆਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।