ਖੇਤੀ ਕਾਨੂੰਨਾਂ ਖ਼ਿਲਾਫ਼ ਕੁਲ ਹਿੰਦ ਕਿਸਾਨ ਸਭਾ ਵਲੋਂ 201ਵੇਂ ਦਿਨ ਪ੍ਰਦਰਸ਼ਨ ਜਾਰੀ
ਹੁਸ਼ਿਆਰਪੁਰ: ਜਿੱਥੇ ਤਿੰਨ ਖੇਤੀਵਾੜੀ ਬਿਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿੱਖੇ ਕਿਸਾਨ ਡਟੇ ਹੋਏ ਹਨ ਉੱਥੇ ਹੀ ਸੂਬੇ ਭਰ ਦੇ ਵਿੱਚ ਵੀ ਕਿਸਾਨ ਵੱਖ ਵੱਖ ਥਾਵਾਂ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਗੜ੍ਹਸ਼ੰਕਰ ਵਿੱਖੇ ਵੀ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਕੁਲ ਹਿੰਦ ਕਿਸਾਨ ਮੋਰਚੇ ਵੱਲੋਂ ਗੜ੍ਹਸ਼ੰਕਰ ਵਿਖੇ ਰਿਲਾਇੰਸ ਮੌਲ ਅੱਗੇ ਲਗਾਇਆ ਧਰਨਾ 201ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਭਜਨ ਸਿੰਘ ਅਟਵਾਲ ਨੇ ਕਿਹਾ ਕਿ ਜਦੋਂ ਤੱਕ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਅਤੇ ਦੋ ਆਰਡੀਨੈਂਸ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।