ਅਮਿਤ ਸ਼ਾਹ 5 ਮਈ ਨੂੰ ਕਰਨਗੇ ਸੰਨੀ ਦਿਓਲ ਦੇ ਹੱਕ 'ਚ ਚੋਣ ਰੈਲੀ - online punjabi news
🎬 Watch Now: Feature Video
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਗੁਰਦਾਸਪੁਰ ਵਿੱਖੇ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ 5 ਮਈ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਪਠਾਨਕੋਟ ਪਹੁੰਚਣਗੇ। ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੋਣਗੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਰੈਲੀ 'ਚ 50 ਹਜ਼ਾਰ ਦੇ ਕਰੀਬ ਇਕੱਠ ਹੋਵੇਗਾ।
Last Updated : May 4, 2019, 9:52 AM IST