ਯੋਗਰਾਜ ਸਿੰਘ ਨੇ ਆਪਣੇ ਜੱਦੀ ਪਿੰਡ ਵਿਖੇ ਕੀਤੀ ਕਿਸਾਨ ਰੈਲੀ - ਗ੍ਰੰਥੀ ਸਿੰਘਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9266127-thumbnail-3x2-ldhs.jpg)
ਲੁਧਿਆਣਾ: ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਵਿੱਚ ਲੱਗੇ ਕਿਸਾਨਾਂ ਦੇ ਧਰਨੇ ਵਿੱਚ ਉੱਘੇ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਆਪਣੇ ਜੱਦੀ ਪਿੰਡ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਰੇਲਵੇ ਲਾਈਨਾਂ 'ਤੇ ਰੋਸ ਰੈਲੀ ਨੂੰ ਜਜਬਾਤੀ ਸ਼ਬਦਾਂ ਨਾਲ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਵੇਲੇ ਨਿਹੰਗ ਸਿੰਘਾਂ, ਗ੍ਰੰਥੀ ਸਿੰਘਾਂ ਤੇ ਡੇਰੇ ਵਾਲਿਆਂ ਨੂੰ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸਾਨਾਂ ਨਾਲ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਗਾਇਕ ਸਰਦੂਲ ਸਿਕੰਦਰ ਨੇ ਕਿਹਾ ਕਿ ਪੰਜਾਬ ਅਣਖੀ ਲੋਕਾਂ ਦੀ ਰਣਭੂਮੀ ਹੈ। ਦਿੱਲੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ, ਇੰਗਲੈਂਡ ਵਿੱਚ ਜਾ ਕੇ ਆਪਣੀ ਧਰਤੀ ਦਾ ਬਦਲਾ ਲੈਣਾ ਜਾਣਦੇ ਹਨ।