ਅੰਮ੍ਰਿਤਸਰ ਜੇਲ੍ਹ 'ਚ ਹਵਾਲਾਤੀ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - amritsar Coronavirus cases news
🎬 Watch Now: Feature Video
ਅੰਮ੍ਰਿਤਸਰ: ਜੇਲ੍ਹ ਵਿੱਚ ਹਵਾਲਾਤੀ ਨੂੰ ਕੋਰੋਨਾ ਵਾਇਰਸ ਹੋਣ ਦੀ ਖਬਰ ਸਾਹਮਣੇ ਆਈ ਹੈ। ਦਿਹਾਤੀ ਪੁਲਿਸ ਨੇ 6 ਮਈ ਨੂੰ ਪ੍ਰਤਾਪ ਸਿੰਘ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ ਅਤੇ 8 ਮਈ ਨੂੰ ਪ੍ਰੋਡਕਸ਼ਨ ਵਾਰੰਟ ਖਤਮ ਹੋਣ 'ਤੇ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਸੀ। ਪ੍ਰਤਾਪ ਸਿੰਘ ਦਾ ਜੇਲ੍ਹ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਹੋਇਆ ਸੀ, ਅੱਜ ਰਿਪੋਰਟ ਆਉਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਦੇ ਸਟਾਫ ਅਤੇ ਮੁਲਜ਼ਮ ਦੇ ਸੰਪਰਕ 'ਚ ਆਏ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।