ਆਪ ਵਿਧਾਇਕਾਂ ਨੇ ਕਾਂਗਰਸ 'ਤੇ ਸਾਧੇ ਨਿਸ਼ਾਨੇ - Congress
🎬 Watch Now: Feature Video
ਚੰਡੀਗੜ੍ਹ:ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਦਾ ਕਹਿਣਾ ਹੈ ਕਿ ਕੈਪਟਨ ਦੇ ਅਸਤੀਫਾ ਨਾਲ ਪੰਜਾਬ ਦਾ ਭਲਾ ਤਾਂ ਨਹੀਂ ਹੋਣਾ ਹੈ ਪਰ ਕਾਂਗਰਸ (Congress)ਦੇ ਮੰਤਰੀ ਇਹ ਮੰਨਣ ਤਾਂ ਲੱਗ ਗਏ ਕਿ ਸਾਢੇ ਚਾਰ ਸਾਲ ਵਿਚ ਕੋਈ ਕੰਮ ਨਹੀਂ ਕੀਤਾ।ਉਨ੍ਹਾਂ ਕਿਹਾ ਬੇਅਦਬੀ ਦਾ ਕੋਈ ਇਨਸਾਫ਼ ਨਹੀਂ ਮਿਲਿਆ ਹੈ।ਉਨ੍ਹਾਂ ਕਿਹਾ ਸਾਰੇ ਮੰਤਰੀਆਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।ਇਸ ਬਾਰੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਕਹਿਣਾ ਹੈ ਕਾਂਗਰਸ ਵਿਚ ਹਰ ਮੰਤਰੀ ਕੁਰਸੀ ਬਚਾਉਣ ਦੇ ਲਈ ਲੱਗੇ ਹੋਏ ਹਨ।ਉਨ੍ਹਾਂ ਕਿਹਾ ਪੰਜਾਬ ਦੀ ਮਾੜੀ ਸਥਿਤੀ ਲਈ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ।