'ਆਪ' ਨੇ ਚੁੱਕਿਆ ਬਿਜਲੀ ਦੇ ਬਿੱਲਾਂ ਤੇ ਸਕੂਲ ਦੀਆਂ ਫੀਸਾਂ ਦਾ ਮੁੱਦਾ - ropar news
🎬 Watch Now: Feature Video
ਰੂਪਨਗਰ: ਸੂਬੇ 'ਚ ਕੋਰੋਨਾ ਕਾਰਨ ਲਗਾਤਾਰ 2 ਮਹੀਨੇ ਕਰਫਿਊ ਜਾਰੀ ਰਿਹਾ, ਜਿਸ ਤੋਂ ਬਾਅਦ ਹੁਣ ਲੋਕਾਂ ਦੇ ਘਰ ਬਿਜਲੀਆਂ ਦੇ ਬਿੱਲ ਵੀ ਆ ਚੁੱਕੇ ਹਨ ਅਤੇ ਸਕੂਲ ਵਾਲੇ ਬੱਚਿਆਂ ਦੀਆਂ ਫ਼ੀਸਾਂ ਮੰਗ ਰਹੇ ਹਨ। ਇਸ ਸਬੰਧੀ ਸਰਕਾਰ ਵੱਲੋਂ ਬਿੱਲ ਜਮ੍ਹਾਂ ਕਰਵਾਉਣ ਦੇ ਫ਼ਰਮਾਨ ਵੀ ਜਾਰੀ ਕਰ ਦਿੱਤੇ ਹਨ। ਇਸ ਦੇ ਵਿਰੋਧ ਵਿੱਚ ਰੂਪਨਗਰ ਦੇ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਲੌਕਡਾਊਨ ਤੇ ਕਰਫ਼ਿਊ ਦੌਰਾਨ ਹੁਣ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਅਤੇ ਸਕੂਲ ਦੀਆਂ ਫ਼ੀਸਾਂ ਜਮ੍ਹਾਂ ਕਰਵਾਉਣ ਦੇ ਜੋ ਆਰਡਰ ਜਾਰੀ ਕੀਤੇ ਹਨ ਉਸ ਦੇ ਵਿਰੋਧ ਦੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ।