ਭਾਜਪਾ 'ਚ ਪਾਰਟੀਆਂ ਛੱਡ ਕੇ ਆਉਣ ਵਾਲੇ ਲੀਡਰ ਚੋਰ ਤੇ ਠੱਗ: ਗੁਰਦਿੱਤ ਸੇਖੋਂ - ਫਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ
🎬 Watch Now: Feature Video
ਫ਼ਰੀਦਕੋਟ: ਆਮ ਆਦਮੀ ਪਾਰਟੀ ਵੱਲੋਂ ਗੁਰਦਿੱਤ ਸਿੰਘ ਸੇਖੋਂ ਨੂੰ ਟਿਕਟ ਦੇਣ ਤੋਂ ਬਾਅਦ ਲਗਾਤਾਰ ਸੇਖੋਂ ਵੱਲੋਂ ਲੋਕਾਂ ਨਾਲ ਰੂਬਰੂ ਹੋ ਕੇ ਪਿੰਡਾਂ ਸ਼ਹਿਰਾਂ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ, ਕਿਉਂਕਿ 4 ਤਰੀਕ ਨੂੰ ਫ਼ਰੀਦਕੋਟ ਭਗਵੰਤ ਫ਼ਰੀਦਕੋਟ ਪਹੁੰਚ ਰਹੇ ਹਨ ਅਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਡੋਰ ਟੂ ਡੋਰ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਨੇ ਓਹਨਾਂ ਨਾਲ ਸਾਂਝੇ ਕਰ ਰਹੇ ਹਨ, ਫ਼ਰੀਦਕੋਟ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਬੀਜੇਪੀ ਦੇ ਵਿੱਚ ਇਹ ਵੱਡੇ ਚਿਹਰੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਚੋਰ ਅਤੇ ਲੁਟੇਰੇ ਹੀ ਇਹ ਬੀਜੇਪੀ ਵਿੱਚ ਜਾ ਰਹੇ ਹਨ, ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਪੈਸੇ ਇਕੱਠੇ ਕੀਤੇ ਗਏ ਹਨ।