ਪੋਸਟਰ ਰਾਹੀਂ ਆਪ ਆਗੂ ਦਿਨੇਸ਼ ਚੱਢਾ ਨੇ ਪੁੱਛੇ ਕੈਪਟਨ ਤੋਂ ਸਵਾਲ - ਆਪ ਆਗੂ ਦਿਨੇਸ਼ ਚੱਢਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11864489-1100-11864489-1621754128201.jpg)
ਰੂਪਨਗਰ: ਜ਼ਿਲ੍ਹੇ ’ਚ ਆਮ ਆਦਮੀ ਦੇ ਆਗੂ ਦਿਨੇਸ਼ ਚੱਢਾ ਵੱਲੋਂ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪੋਸਟਰ ਮੁਹਿੰਮ ਰਾਹੀ ਉਨ੍ਹਾਂ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਸਵਾਲ ਪੁੱਛਿਆ ਹੈ ਕਿ ਕੈਪਟਨ ਸਾਬ੍ਹ ਰੋਪੜ ਹਸਪਤਾਲ ਦੇ ਵੈਂਟੀਲੇਟਰ ਅਤੇ ਆਈਸੀਯੂ ਕਦੋਂ ਚੱਲਣਗੇ। ਇਸੇ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਲਿਆਉਣ ਲਈ ਇਹ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਦਿਨੇਸ਼ ਚੱਢਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਚ ਵੈਂਟੀਲੇਟਰ ਅਤੇ ਆਈਸੀਯੂ ਨਾ ਚੱਲਣ ਕਾਰਨ ਗਰੀਬ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਚ ਰੋਜਾਨਾ 30 ਤੋਂ ਲੱਖਾਂ ਰੁਪਏ ਤੱਕ ਦਾ ਬਿੱਲ ਦੇਣਾ ਪਾ ਰਿਹਾ ਹੈ। ਅੱਜ ਦੇ ਸਮੇਂ ਚ ਲੋਕ ਸਿਹਤ ਸੁਵਿਧਾਵਾਂ ਨਾ ਮਿਲਣ ਕਾਰਨ ਖੱਜ਼ਲ ਹੋ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ।