ਹਾਈਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ - ਬਰਨਾਲਾ ਦੇ ਸਰਕਾਰੀ ਹਸਪਤਾਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11136651-563-11136651-1616572537219.jpg)
ਬਰਨਾਲਾ: ਬਰਨਾਲਾ 'ਚ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਹ ਘਟਨਾ ਬਰਨਾਲਾ ਸ਼ਹਿਰ ਦੇ ਰਾਮਬਾਗ ਰੋਡ ਦੇ ਬੈਕ ਨਜ਼ਦੀਕ ਵਾਪਰੀ। ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਨੌਜਵਾਨ ਆਈਲੈਟਸ ਸੈਂਟਰ ਦਾ ਫ਼ਲੈਕਸ ਲਗਾਉਣ ਗਏ ਸਨ। ਜਿੱਥੇ ਉਨ੍ਹਾਂ ਨੇ ਫ਼ਲੈਕਸ ਲਗਾਉਣ ਲਈ ਪੌੜੀ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪੌੜੀ ਉਪਰ ਦੀ ਲੰਘ ਰਹੀਆਂ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਗਈ। ਜਿਸ ਨਾਲ ਪੌੜੀ 'ਚ ਕਰੰਟ ਆ ਗਿਆ ਅਤੇ ਇੱਕ 25 ਸਾਲਾ ਨੌਜਵਾਨ ਰਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ. ਜਦੋਂਕਿ ਉਸਦਾ ਸਾਥੀ ਛੱਜੂ ਗੰਭੀਰ ਰੂਪ 'ਚ ਝੁਲਸ ਗਿਆ। ਜਿਸਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।