ਪਿੰਡ ਤੂਤਾਂ ਵਾਲਾ ’ਚ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ - ਪਿੰਡ ਤੂਤਾਂ ਵਾਲਾ
🎬 Watch Now: Feature Video
ਫ਼ਾਜ਼ਿਲਕਾ: ਪਿੰਡ ਤੂਤਾਂ ਵਾਲਾ ਵਿੱਚ ਅੱਜ ਇਕ ਵਿਅਕਤੀ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਕ੍ਰਿਸ਼ਨ ਸਿੰਘ ਦੇ ਭਤੀਜੇ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਚਾਚਾ ਸਵੇਰੇ ਖੇਤ ’ਚ ਪਾਣੀ ਲਾਉਣ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਗੁਆਂਢੀ ਵੱਲੋਂ ਇਕ ਬਿਜਲੀ ਤਾਰ ਜਿਹੜੀ ਕਿ ਕੰਡਿਆਲੀ ਤਾਰ ਨਾਲ ਜੋੜੀ ਹੋਈ ਸੀ, ਦੇ ਸੰਪਰਕ ’ਚ ਆਉਣ ਕਾਰਨ ਕਰੰਟ ਲੱਗਣ ਨਾਲ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਗੁਆਂਢੀਆਂ ਨੂੰ ਮੌਤ ਦਾ ਜ਼ਿੰਮਵਾਰ ਮੰਨਦਿਆਂ ਤਿੰਨ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।